29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਰੋਟਰੀ ਕਲੱਬ ਫ਼ਿਰੋਜ਼ਪੁਰ ਸਿਟੀ ਵਲੋਂ ਕੁਸ਼ਟ ਆਸ਼ਰਮ 'ਚ ਰਹਿੰਦੇ ਸਕੂਲੀ ਬੱਚਿਆਂ ਨੂੰ ਜਰਸੀਆਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 30-12-2025
ਫ਼ਿਰੋਜ਼ਪੁਰ, 29 ਦਸੰਬਰ (ਗੁਰਿੰਦਰ ਸਿੰਘ)-ਕੌਮਾਂਤਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫ਼ਿਰੋਜ਼ਪੁਰ ਸਿਟੀ ਵਲੋਂ ਅੱਜ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਕੁਸ਼ਟ ਆਸ਼ਰਮ ਫ਼ਿਰੋਜ਼ਪੁਰ ਵਿਚ ਰਹਿੰਦੇ ਪਰਿਵਾਰਾਂ ਦੇ ਲੋੜਵੰਦ ਸਕੂਲੀ ਬੱਚਿਆਂ ਨੂੰ ਜਰਸੀਆਂ ਵੰਡੀਆਂ ਗਈਆਂ | ਰੋਟਰੀ ਕਲੱਬ ਫ਼ਿਰੋਜ਼ਪੁਰ ਸਿਟੀ ਦੇ ਪ੍ਰਧਾਨ ਰੋਟੇਰੀਅਨ ਅਸ਼ੋਕ ਸ਼ਰਮਾ, ਰੋਟਰੀ ਇੰਟਰਨੈਸ਼ਨਲ ਦੇ ਅਸਿਸਟੈਂਟ ਗਵਰਨਰ ਰੋਟੇਰੀਅਨ ਵਿਜੇ ਮੋਂਗਾ ਅਤੇ ਇਸ ਪ੍ਰੋਜੈਕਟ ਦੇ ਪ੍ਰੋਜੈਕਟ ਚੇਅਰਮੈਨ ਰੋਟੇਰੀਅਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਸਕੂਲ ਬੰਦ ਹਨ ਜਦੋਂ ਸਕੂਲ ਖੁੱਲ੍ਹਣਗੇ ਤਾਂ ਅਸੀਂ ਵੱਖ-ਵੱਖ ਬਸਤੀਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਵੀ ਲੋੜਵੰਦ ਬੱਚਿਆਂ ਨੂੰ ਗਰਮ ਜਰਸੀਆਂ ਦੇਣ ਦਾ ਇੰਤਜ਼ਾਮ ਕੀਤਾ ਹੈ ਅਤੇ ਜਲਦ ਹੀ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਿ੍ਹਆ ਜਾਏਗਾ | ਇਸ ਜਰਸੀ ਵੰਡ ਦੌਰਾਨ ਰੋਟਰੀ ਕਲੱਬ ਫ਼ਿਰੋਜ਼ਪੁਰ ਸਿਟੀ ਦੇ ਕੈਸ਼ੀਅਰ ਰੋਟੇਰੀਅਨ ਸੁਖਵਿੰਦਰ ਸਿੰਘ ਪਰੈਟੀ ਤੋਂ ਇਲਾਵਾ ਰੋਟੇਰੀਅਨ ਨਰਿੰਦਰ ਕੱਕੜ, ਰੋਟੇਰੀਅਨ ਪ੍ਰਮੋਦ ਕਪੂਰ, ਰੋਟੇਰੀਅਨ ਸੋਹਣ ਲਾਲ, ਰੋਟੇਰੀਅਨ ਵਿਜੇ ਧਵਨ, ਰੋਟੇਰੀਅਨ ਪ੍ਰੇਮ ਧਵਨ, ਰੋਟੇਰੀਅਨ ਸੁਰਿੰਦਰ ਨਾਰੰਗ, ਰੋਟੇਰੀਅਨ ਤਜਿੰਦਰ ਸਿੰਘ ਲੱਕੀ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਮੌਸਟ ਰੈਵਿ. ਬਿਸ਼ਪ ਦਰਬਾਰਾ ਸਿੰਘ ਵਲੋਂ ਸੀ. ਐਨ. ਆਈ. ਚਰਚ ਦੇ ਲੰਗਰ ਹਾਲ ਦਾ ਉਦਘਾਟਨ <br/> ਅਗਲੀ ਖ਼ਬਰ ਨਗਰ ਨਿਗਮ ਬਠਿੰਡਾ ਦੀ ਨਵੀਂ ਵਾਰਡਬੰਦੀ ਜਾਰੀ, ਕੁੱਲ 50 'ਚੋਂ ਅੱਧੇ ਵਾਰਡ ਔਰਤਾਂ ਲਈ ਰਾਖਵੇਂ • 17 ਵਾਰਡ ਆਮ ਵਰਗ, 6...
Ad Position 24