ਮੁੱਦਕੀ, 29 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਮੁੱਦਕੀ ਦੇ ਕੱਬਰਵੱਛਾ ਰੋਡ 'ਤੇ ਸਥਿਤ ਸੀ.ਐਨ.ਆਈ. ਚਰਚ ਦੇ ਨਵੇਂ ਬਣੇ ਲੰਗਰ ਹਾਲ ਦਾ ਉਦਘਾਟਨੀ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੌਸਟ ਰੈਵਿ. ਬਿਸ਼ਪ ਦਰਬਾਰਾ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨਾਲ ਰੈਵਿ. ਮਹਿਬੂਬ ਮਸੀਹ ਪਾਦਰੀ ਅਤੇ ਸਮੂਹ ਕਲੀਸਿਯਾ ਹਾਜ਼ਰ ਸੀ | ਬਿਸ਼ਪ ਦਰਬਾਰਾ ਸਿੰਘ ਵਲੋਂ ਲੰਗਰ ਹਾਲ ਦਾ ਉਦਘਾਟਨ ਕਰਦੇ ਹੋਏ ਬੱਚਿਆਂ ਨੂੰ ਕਨਫਰਮੇਸ਼ਨ ਦਿੱਤੀ ਗਈ ਅਤੇ ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਆਪ ਨੂੰ ਖ਼ੁਦਾ ਨੂੰ ਸਮਰਪਣ ਕਰਨ | ਇਸ ਸਮੇਂ ਬਿਸ਼ਪ ਦਰਬਾਰਾ ਸਿੰਘ ਨੇ ਲੋਕਾਂ ਨੂੰ ਆਪਸ ਵਿਚ ਪੇ੍ਰਮ ਨਾਲ ਰਹਿਣ ਦਾ ਸੁਨੇਹਾ ਦਿੱਤਾ ਗਿਆ ਅਤੇ ਕਿਹਾ ਕਿ ਸਾਡੇ ਪ੍ਰਭੂ ਯਿਸੂ ਨੇ ਕਿਹਾ ਕਿ ਸਭ ਧਰਮਾਂ ਦੇ ਲੋਕ ਆਪਸ ਵਿਚ ਪੇ੍ਰਮ ਨਾਲ ਰਹਿਣ ਅਤੇ ਗ਼ਰੀਬਾਂ ਦੀ ਮਦਦ ਕਰਨ | ਇਸ ਸਮੇਂ ਗੁਰੂ ਕਾ ਅਤੁੱਟ ਲੰਗਰ ਵੀ ਛਕਾਇਆ ਗਿਆ, ਜਿਸ ਵਿਚ ਸੰਗਤਾਂ ਨੇ ਸੇਵਾ ਵਿਚ ਵੱਧ-ਚੜ੍ਹ ਕੇ ਹਿੱਸਾ ਪਾਇਆ | ਸਮਾਰੋਹ ਮੌਕੇ ਸੈਕਟਰੀ ਰਣਜੀਤ ਮਸੀਹ, ਕੈਸ਼ੀਅਰ ਸੁਰਜੀਤ ਮਸੀਹ, ਮੈਂਬਰ ਸੁਖਮੰਦਰ ਮਸੀਹ, ਲਾਜਰ ਮਸੀਹ, ਪੇ੍ਰਮ ਮਸੀਹ, ਲਖਵੀਰ ਮਸੀਹ, ਗੁਰਜੰਟ ਮਸੀਹ, ਧਰਮਪਾਲ ਮਸੀਹ, ਜੌਨ ਸਨ ਮਸੀਹ ਅਤੇ ਰਣਜੀਤ ਮਸੀਹ ਰਾਜਾ ਹਾਜ਼ਰ ਸਨ |