ਖੰਨਾ, 3 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਬੀ. ਕੇ. ਯੂ. ਪੰਜਾਬ ਦੇ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਬਹੁਤ ਸਾਰੇ ਆਗੂਆਂ ਤੇ ਕਿਸਾਨਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖ਼ੀ ਬਾਰੇ ਵਿਚਾਰ ਕੀਤੀ ਗਈ ਕਿ ਸਰਕਾਰ ਨੇ ਫ਼ਸਲਾਂ ਤੇ ਘੱਟ ਰੇਟ ਦੇ ਕੇ ਕਿਸਾਨਾਂ ਨਾਲ ਹਰ ਵਾਰ ਧੱਕਾ ਕੀਤਾ ਹੈ | ਰੂਪ ਸਿੰਘ ਸਾਬਕਾ ਸਰਪੰਚ ਨੇ ਝੋਨੇ ਦਾ ਰੇਟ ਮਾਮੂਲੀ ਵਧਾ ਕੇ ਕਿਸਾਨਾਂ ਦੇ ਜ਼ਖ਼ਮਾਂ ਉੱਪਰ ਲੂਣ ਛਿੜਕਿਆ ਗਿਆ ਹੈ, ਬਾਕੀ ਦੀਆਂ ਹੋਰ ਫ਼ਸਲਾਂ ਉਤੇ ਵੀ ਮਾਮੂਲੀ ਵਾਧਾ ਕੀਤਾ ਹੈ ਜੋ ਕਿ ਸਰਾਸਰ ਗਲਤ ਹੈ ਤੇ ਕਿਸਾਨਾਂ ਨੂੰ ਹੋਰ ਕਰਜ਼ਾਈ ਹੋਣ ਵੱਲ ਧਕੇਲ ਦਿੱਤਾ ਗਿਆ ਹੈ | ਇਸ ਮੌਕੇ ਪਰਮਜੀਤ ਸਿੰਘ, ਅਵਤਾਰ ਸਿੰਘ, ਜਸਦੇਵ ਸਿੰਘ ਜਥੇਦਾਰ, ਕਮਲਜੀਤ ਸਿੰਘ ਕਾਹਲੋਂ, ਦਵਿੰਦਰ ਸਿੰਘ ਰੂਪਾ, ਗੁਰਮੁਖ ਸਿੰਘ, ਬਲਵੀਰ ਸਿੰਘ, ਅਮਰੀਕ ਸਿੰਘ ਬੀਜਾ, ਜੱਸੀ ਚਹਿਲ, ਅਮਰਜੀਤ ਸਿੰਘ, ਬਲਵਿੰਦਰਜੀਤ ਸਿੰਘ, ਸਕਿੰਦਰ ਸਿੰਘ ਕੋਟ ਪਨੈਚ ਆਦਿ ਹਾਜ਼ਰ ਸਨ |