20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਪਬਲਿਕ ਸਕੂਲ ਰਾੜਾ ਸਾਹਿਬ ਵਿਖੇ ਅੱਗ ਬੁਝਾਊ ਕਾਰਵਾਈ ਸੰਬੰਧੀ ਮੌਕ ਡਰਿੱਲ ਕਰਵਾਈ

Ad Position 21
No active advertisement
ਅਜੀਤ ਡੈਸਕ 04-06-2025
ਰਾੜਾ ਸਾਹਿਬ, 3 ਜੂਨ (ਪ੍ਰੀਤਮ ਸਿੰਘ ਮੁਕੰਦਪੁਰੀ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਵਿਖੇ ਅੱਗ ਬੁਝਾਉਣ ਦੇ ਯੰਤਰ ਚਲਾਉਣ ਦੀ ਮੌਕ ਡਰਿੱਲ ਕਰਵਾਈ ਗਈ | ਇਸ ਡਰਿੱਲ ਦਾ ਮੁੱਖ ਉਦੇਸ਼ ਸਕੂਲ ਦੇ ਡਰਾਈਵਰਾਂ, ਕੰਡਕਟਰਾਂ, ਨਾਨ ਟੀਚਿੰਗ ਸਟਾਫ਼, ਸਫ਼ਾਈ ਸੇਵਕ, ਮਾਲੀ ਟੀਮ, ਸਕਿਊਰਟੀ ਟੀਮ ਦੇ ਨਾਲ-ਨਾਲ ਸਮੁੱਚੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਅਤੇ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਹਸਪਤਾਲ ਦੀ ਸਕਿਉਰਟੀ ਟੀਮ ਨੂੰ ਕਿਸੇ ਅਣਕਿਆਸੀ ਪ੍ਰਸਥਿਤੀ ਅਤੇ ਘਟਨਾ ਵਾਪਰਨ ਸਮੇਂ ਜ਼ਿੰਮੇਵਾਰੀ ਨਾਲ ਪ੍ਰਤੀਕਿਰਿਆ ਦੇਣ ਦੀ ਤਿਆਰੀ ਕਰਨਾ ਸੀ | ਇਸ ਮੌਕੇ ਫਾਇਰ ਸਟੇਸ਼ਨ ਖੰਨਾ ਤੋਂ ਫਾਇਰ ਅਫ਼ਸਰ ਦਿਲਸ਼ਾਦ ਅਲੀ ਚਾਰ ਫਾਇਰਮੈਨ ਸਮੇਤ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਉਨ੍ਹਾਂ ਅੱਗ ਲੱਗਣ ਦੀ ਸਥਿਤੀ ਵਿੱਚ ਸਹੀ ਢੰਗ ਨਾਲ ਅੱਗ ਬੁਝਾਊ ਯੰਤਰਾਂ ਨੂੰ ਵਰਤਣ ਦੀ ਵਿਧੀ ਅਤੇ ਸਾਵਧਾਨੀਆਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ 'ਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਮਨਿੰਦਰਜੀਤ ਸਿੰਘ ਬੈਨੀਪਾਲ, ਅਸਟੇਟ ਅਫ਼ਸਰ ਕੈਪਟਨ ਰਣਜੀਤ ਸਿੰਘ ਅਤੇ ਪਿ੍ੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸੰਨੀ ਦੂਆ ਨੂੰ ਸ਼ਰਧਾਂਜਲੀ ਦੇਣ ਲਈ ਰਾਜਾ ਵੜਿੰਗ, ਕੋਟਲੀ, ਰਾਜੇਵਾਲ ਤੇ ਢਿੱਲੋਂ ਸਮੇਤ ਵੱਡੇ ਰਾਜਸੀ ਆਗੂ ਪੁੱਜੇ ਅਗਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਠੇਕਾ ਮੁਲਾਜ਼ਮ ਪਰਿਵਾਰਾਂ ਤੇ ਬੱਚਿਆਂ ਸਮੇਤ ਮੰਤਰੀ ਦੇ ਹਲਕੇ ਸਾਹਨੇਵਾਲ 'ਚ ਸੂਬਾ ਪੱਧਰੀ ਧਰਨਾ ਦੇ...
Ad Position 24