25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮੁਫ਼ਤ ਸਿਹਤ ਜਾਂਚ ਕੈਂਪ ਭਲਕੇ

Ad Position 21
No active advertisement
ਅਜੀਤ ਡੈਸਕ 30-08-2025
ਮਲੌਦ, 29 ਅਗਸਤ (ਦਿਲਬਾਗ ਸਿੰਘ ਚਾਪੜਾ)-ਸ਼੍ਰੀ ਮੰਦਿਰ ਸੁਧਾਰ ਕਮੇਟੀ ਮਲੌਦ ਵਲੋਂ 31 ਅਗਸਤ ਦਿਨ ਐਤਵਾਰ ਨੂੰ ਵਿਚਕਾਰਲੇ ਸ਼ਿਵ ਮੰਦਿਰ ਮਲੌਦ ਵਿਖੇ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਕੈਂਪ ਹਿੰਦ ਹਸਪਤਾਲ, ਅਹਿਮਦਗੜ੍ਹ ਦੇ ਸਹਿਯੋਗ ਨਾਲ 31 ਅਗਸਤ ਨੂੰ ਸਵੇਰੇ 10 ਤੋਂ 2 ਵਜੇ ਤੱਕ ਲਗਾਇਆ ਜਾਵੇਗਾ, ਜਿਸ ਵਿਚ ਡਾ. ਸੁਨੀਤ ਹਿੰਦ ਤੋਂ ਇਲਾਵਾ ਹਸਪਤਾਲ ਦੀ ਮਾਹਿਰ ਟੀਮ ਪਹੁੰਚ ਕੇ ਮਰੀਜ਼ਾਂ ਦੀ ਜਾਂਚ ਕਰੇਗੀ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਸ਼ੂਗਰ, ਥਾਇਰਡ, ਗਠੀਆ, ਬਲੱਡ ਪ੍ਰੈਸ਼ਰ, ਘੱਟ ਸੈੱਲਾਂ ਦੀ ਗਿਣਤੀ, ਗੋਡਿਆਂ ਜਾਂ ਪਿੱਠ ਦਾ ਦਰਦ, ਪਿੱਤੇ ਅਤੇ ਗੁਰਦੇ ਦੀ ਪਥਰੀ, ਰੋਜ਼ਾਨਾ ਸਿਰ ਦਰਦ, ਪਿਸ਼ਾਬ ਰੁਕਣਾ, ਜੋੜਾਂ ਦਾ ਦਰਦ, ਗੋਡੇ ਬਦਲਣ, ਹੈਪੇਟਾਈਟਸ ਜਾਂ ਸਰੀਰ ਦੀ ਕਮਜ਼ੋਰੀ ਆਦਿ ਬਿਮਾਰੀਆਂ ਸਬੰਧੀ ਮੁਫ਼ਤ ਸਿਹਤ ਜਾਂਚ ਕੀਤੀ ਜਾਵੇਗੀ | ਇਸ ਦੇ ਨਾਲ ਹੀ ਸ਼ੂਗਰ, ਕਾਲਾ ਪੀਲੀਆ, ਦਿਲ ਦੀ ਸਕੈਨ ਆਦਿ ਟੈੱਸਟ ਮੁਫ਼ਤ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪਲੈਨੇਟ ਈ ਸਕੂਲ ਵਲੋਂ ਹੜ੍ਹ ਪੀੜਤਾਂ ਲਈ ਭੇਜੀ ਜਾਣ ਵਾਲੀ ਸਮੱਗਰੀ ਵਿਚ ਆਮ ਲੋਕਾਂ ਨੂੰ ਵੱਧ ਤੋਂ ਵੱਧ ਅਗਲੀ ਖ਼ਬਰ ਭਾਰਤ ਨੂੰ ਵਿਸ਼ਵ ਵਿਆਪੀ ਖੇਡ ਕੇਂਦਰ ਬਣਾਉਣ ਲਈ ਸਰਕਾਰ ਵਚਨਬੱਧ-ਮੋਦੀ
Ad Position 24