25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪਲੈਨੇਟ ਈ ਸਕੂਲ ਵਲੋਂ ਹੜ੍ਹ ਪੀੜਤਾਂ ਲਈ ਭੇਜੀ ਜਾਣ ਵਾਲੀ ਸਮੱਗਰੀ ਵਿਚ ਆਮ ਲੋਕਾਂ ਨੂੰ ਵੱਧ ਤੋਂ ਵੱਧ

Ad Position 21
No active advertisement
ਅਜੀਤ ਡੈਸਕ 30-08-2025
ਯੋਗਦਾਨ ਪਾਉਣ ਦੀ ਅਪੀਲ
ਖੰਨਾ, 29 ਅਗਸਤ (ਹਰਜਿੰਦਰ ਸਿੰਘ ਲਾਲ)-ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਆਏ ਹੜ ਨੂੰ ਦੇਖਦੇ ਹੋਏ ਪਲੈਨੇਟ ਈ ਸਕੂਲ ਵਲੋਂ ਭੇਜੀ ਜਾ ਰਹੀ ਰਾਹਤ ਸਮਗਰੀ ਵਿਚ ਵੱਖ-ਵੱਖ ਸੰਸਥਾਵਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਹੜ ਪੀੜਤ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ¢ ਇਸੇ ਤਹਿਤ ਅੱਜ ਪਲੈਨੇਟ ਈ ਸਕੂਲ ਖੰਨਾ ਪਿ੍ੰਸੀਪਲ ਰਾਕੇਸ਼ ਠਾਕੁਰ ਨੇ ਦੱਸਿਆ ਕਿ ਪਲੈਨੇਟ ਈ ਸਕੂਲ ਵਲੋਂ ਹੜ ਪੀੜਤ ਲੋਕਾਂ ਲਈ ਇੱਕ ਟਰੱਕ ਦੀ ਸਮਗਰੀ ਜਲਦੀ ਭੇਜੀ ਜਾ ਰਹੀ ਹੈ | ਜਿਸ ਵਿਚ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਈ ਵੀ ਖੰਨਾ ਇਲਾਕੇ ਵਿਚੋਂ ਇਸ ਟਰੱਕ ਵਿਚ ਹੜ ਪੀੜਤ ਲੋਕਾਂ ਦੀ ਸਹਾਇਤਾ ਲਈ ਆਪਣਾ ਮਹਾਨ ਯੋਗਦਾਨ ਪਾ ਸਕਦਾ ਹੈ | ਉਨ੍ਹਾਂ ਕਿਹਾ ਕੀ ਘਰੇਲੂ ਖਾਣ ਪੀਣ ਵਾਲੀਆਂ ਵਸਤੂਆਂ ਵਿਚੋਂ ਕੋਈ ਵੀ ਚੀਜ਼ ਜਾਂ ਕੱਪੜਾ ਆਦਿ ਸਾਡੇ ਪਲੈਨੇਟ ਈ ਸਕੂਲ ਸਮਰਾਲਾ ਰੋਡ ਨੇੜੇ ਖਾਟੂ ਸ਼ਾਮ ਮੰਦਿਰ ਭੇਜੀ ਜਾ ਸਕਦੀ ਹੈ | ਅਸੀਂ ਉਸ ਨੂੰ ਜਲਦੀ ਹੀ ਹੜ ਪੀੜਤ ਲੋਕਾਂ ਦੀ ਮਦਦ ਲਈ ਭੇਜਾਂਗੇ | ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਭੇਜੇ ਜਾਣ ਵਾਲੇ ਸਮਗਰੀ ਦੇ ਟਰੱਕ ਵਿਚ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਹੜ ਪੀੜਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਅਤੇ ਉਨ੍ਹਾਂ ਦੇ ਜ਼ਖ਼ਮਾਂ ਉੱਤੇ ਮਲਮ ਲਾਉਣ ਦਾ ਕੰਮ ਕੀਤਾ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਸਮੇਂ ਦਾ ਹਾਣ ਦੀ ਬਣਾਉਂਦਾ ਹੈ ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਅਗਲੀ ਖ਼ਬਰ ਮੁਫ਼ਤ ਸਿਹਤ ਜਾਂਚ ਕੈਂਪ ਭਲਕੇ
Ad Position 24