20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਲੜਕੀਆਂ ਨੂੰ ਪਰਿਵਾਰ ਦੇ ਸਹਿਯੋਗ ਨਾਲ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦਾ ਹਮੇਸ਼ਾ ਯਤਨ ਕਰਨਾ ਚਾਹੀਦਾ ਹੈ- ਯਾਦੂ

Ad Position 21
No active advertisement
ਅਜੀਤ ਡੈਸਕ 31-08-2025
ਖੰਨਾ, 30 ਅਗਸਤ (ਹਰਜਿੰਦਰ ਸਿੰਘ ਲਾਲ)-ਲੜਕੀਆਂ ਨੂੰ ਪਰਿਵਾਰ ਦੇ ਸਹਿਯੋਗ ਨਾਲ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਦਾ ਹਮੇਸ਼ਾ ਯਤਨ ਕਰਨਾ ਚਾਹੀਦਾ ਹੈ | ਆਪਣੇ ਖ਼ੁਦ ਦੇ ਕੰਮ ਨਾਲ ਜਿੱਥੇ ਲੜਕੀਆਂ ਆਤਮਨਿਰਭਰ ਹੋ ਸਕਦੀਆਂ ਹਨ, ਉੱਥੇ ਹੀ ਇਹ ਸਮਾਜਿਕ ਵਿਕਾਸ 'ਚ ਯੋਗਦਾਨ ਪਾਉਣ ਦਾ ਪ੍ਰਮੁੱਖ ਸਾਧਨ ਸਾਬਤ ਹੁੰਦਾ ਹੈ | ਇਹ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਇਥੇ ਇਕ ਸਟੂਡੀਓ ਦੇ ਉਦਘਾਟਨ ਸਮੇਂ ਕੀਤਾ | ਯਾਦੂ ਨੇ ਕਿਹਾ ਕਿ ਕਈ ਲੜਕੀਆਂ ਪੜ੍ਹਾਈ ਦੌਰਾਨ ਹੀ ਤੈਅ ਕਰ ਲੈਂਦੀਆਂ ਹਨ ਕਿ ਉਹ ਕਿਹੜਾ ਪੇਸ਼ਾ ਅਪਣਾਉਣ ਜਾ ਰਹੀਆਂ ਹਨ | ਕਈ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਰੁਚੀ ਰੱਖਦੀਆਂ ਹਨ ਪਰ ਕਈ ਇਸ ਗੱਲ ਨੂੰ ਲੈ ਕੇ ਉਲਝਣ 'ਚ ਰਹਿੰਦੀਆਂ ਹਨ ਕਿ ਨੌਕਰੀ ਕਰਨ ਜਾਂ ਅੱਗੇ ਪੜ੍ਹਾਈ ਕਰਨ ਜਾਂ ਕਿਸੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰਨ | ਇਸ ਲਈ ਜੇਕਰ ਕਿਸੇ ਲੜਕੀ ਨੂੰ ਅੱਗੇ ਅਜਿਹਾ ਕੁੱਝ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਉਨ੍ਹਾਂ ਨੂੰ ਉੱਦਮੀ ਬਣਨ ਦਾ ਰਾਹ ਚੁਣਨਾ ਚਾਹੀਦਾ ਹੈ ਤੇ ਖ਼ੁਦ ਦਾ ਕੋਈ ਨਾ ਕੋਈ ਕੰਮ ਕਰਨਾ ਚਾਹੀਦਾ ਹੈ | ਇਹ ਫ਼ੈਸਲਾ ਉਨ੍ਹਾਂ ਦੇ ਜੀਵਨ ਦੀ ਦਿਸ਼ਾ ਤੈਅ ਕਰੇਗਾ | ਯਾਦੂ ਨੇ ਕਿਹਾ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਲੜਕੀਆਂ ਨੂੰ ਆਤਮਨਿਰਭਰ ਬਣਨ ਲਈ ਕਿੱਤਾ ਮੁਖੀ ਕੋਰਸ ਕਰਨੇ ਚਾਹੀਦੇ ਹਨ | ਇਸ ਮੌਕੇ ਤੇਜਿੰਦਰ ਸਿੰਘ ਇਕੋਲਾਹਾ, ਮਨਜੋਤ ਸਿੰਘ ਮੋਨੂੰ ਨਵਾਂ ਪਿੰਡ, ਬੱਲੀ ਖੰਨਾ, ਜਸਵੀਰ ਸਿੰਘ ਇਕੋਲਾਹਾ, ਸਵਰਨਜੀਤ ਕੌਰ, ਇਕਬਾਲ ਕੌਰ, ਸੰਜੀਤ ਕੌਰ ਖੱਟੜਾ, ਤਨਵੀਰ ਸਿੰਘ ਖੱਟੜਾ, ਮਨਪ੍ਰੀਤ ਸਿੰਘ ਪੂਨੀਆਂ, ਰਮਨਦੀਪ ਸਿੰਘ ਪੂਨੀਆ, ਸਮਨਜੀਤ ਸਿੰਘ, ਹਰਦੀਪ ਸਿੰਘ ਖੈਰਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਲਾਪਰਾਂ ਕੌਮੀ ਮੀਤ ਪ੍ਰਧਾਨ ਦਾ ਕੀਤਾ ਸਨਮਾਨ ਅਗਲੀ ਖ਼ਬਰ ਕੁਆਲਿਟੀ ਪ੍ਰੋਗਰਾਮ ਅਧੀਨ ਤਰਸੇਮ ਸਿੰਘ ਢਿੱਲੋਂ ਨੂੰ ਮਿਲਿਆ 'ਬੈਸਟ ਇੰਪਲਾਈ ਐਵਾਰਡ'
Ad Position 24