ਬੀਜਾ, 3 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਦੇ ਬਹੁਤੇ ਜ਼ਿਲਿ੍ਹਆਂ ਅੰਦਰ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਲਈ ਪਿੰਡਾਂ ਤੋਂ ਲੰਗਰ, ਪੀਣ ਵਾਲਾ ਪਾਣੀ, ਹੋਰ ਜ਼ਰੂਰੀ ਵਸਤਾਂ ਦੇ ਨਾਲ ਪਸ਼ੂਆਂ ਲਈ ਮੱਕੀ ਦਾ ਅਚਾਰ, ਤੂੜੀ ਦੀ ਸੇਵਾ ਨਿਰੰਤਰ ਜਾਰੀ ਹੈ | ਪਿੰਡ ਦਹੇੜੂ ਤੋਂ ਵੀ ਪੰਚਾਇਤ ਮੈਂਬਰ ਜਸਵੰਤ ਸਿੰਘ ਜੱਸੀ ਦਹੇੜੂ ਦੀ ਮਿਹਨਤ ਸਦਕਾ ਨਗਰ ਨਿਵਾਸੀਆਂ, ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਤ ਲੋਕਾਂ ਲਈ ਤਿੰਨ ਲੱਖ ਦੀ ਰਾਸ਼ੀ ਦੇ ਕਰੀਬ ਨਾਲ ਚੀਨੀ, ਦਾਲਾਂ, ਬਿਸਕੁਟ, ਪਾਣੀ, ਆਟਾ, ਤਰਪਾਲਾਂ, ਮੱਛਰ ਦਾਨੀਆਂ ਤੇ ਹੋਰ ਸਮਗਰੀ ਭੇਜੀ ਗਈ | ਇਸ ਮੌਕੇ ਹੜ੍ਹ ਪੀੜਤਾਂ ਲਈ ਗੱਡੀ ਰਵਾਨਾ ਕਰਨ ਸਮੇਂ ਜਸਵੰਤ ਸਿੰਘ ਦਹੇੜੂ ਨੇ ਕਿਹਾ ਕਿ ਨਗਰ ਨਿਵਾਸੀਆਂ ਦੇ ਭਰਵੇਂ ਸਹਿਯੋਗ ਨਾਲ ਰਾਹਤ ਸਮੱਗਰੀ ਇਕੱਠੀ ਹੋਈ ਹੈ | ਇਹ ਸਮੱਗਰੀ ਹੁਸੈਨੀਵਾਲਾ ਬਾਰਡਰ ਦੇ ਕੋਲ ਵਾਲੇ ਚਾਂਦੀ ਵਾਲੇ ਪਿੰਡ 'ਚ ਭੇਜੀ ਜਾਵੇਗੀ | ਇਸ ਮੌਕੇ ਰਾਜਿੰਦਰ ਪਾਲ ਸਿੰਘ ਰਾਓ, ਸ਼ਮਸ਼ੇਰ ਸਿੰਘ ਸ਼ੇਰਾ ਆਸਟੇ੍ਰਲੀਆ, ਜਸਵੰਤ ਸਿੰਘ ਜੱਸੀ ਪੰਚ, ਅਮਨਦੀਪ ਸਿੰਘ ਸਾਹਿਲ, ਦਲਜਿੰਦਰ ਸਿੰਘ ਪ੍ਰਧਾਨ, ਬਾਬਾ ਅਮਰੀਕ ਸਿੰਘ, ਜਥੇਦਾਰ ਮਨਜੀਤ ਸਿੰਘ ਕੈਨੇਡਾ, ਦਮਨ ਸਿੰਘ ਕੈਨੇਡਾ, ਜਗਤਾਰ ਸਿੰਘ, ਪਾਲਾ ਭੱਟੀ, ਜਸਪਾਲ ਸਿੰਘ ਡੀ. ਸੀ., ਗੁਰਮੁੱਖ ਸਿੰਘ, ਨਾਜਰ ਸਿੰਘ, ਗੁਰਦਿਆਲ ਸਿੰਘ ਪ੍ਰਧਾਨ, ਬਾਬੂ ਰਤਨ ਸਿੰਘ, ਹਰਿੰਦਰ ਸਿੰਘ ਨਿੰਦੀ, ਕੁਲਵੰਤ ਸਿੰਘ ਪੋਲਾ ਦਹੇੜੂ, ਅਵਤਾਰ ਸਿੰਘ ਸਿੰਘ ਤਾਰੀ, ਰਣਜੀਤ ਸਿੰਘ ਅÏਜਲਾ ਆਦਿ ਹਾਜ਼ਰ ਸਨ |