ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਲਗਾਤਾਰ ਪੈ ਰਹੇ ਮੀਂਹ ਅਤੇ ਦਰਿਆਵਾਂ 'ਚ ਵਧਦੇ ਪਾਣੀ ਕਾਰਨ ਅੱਧਾ ਪੰਜਾਬ ਹੜ੍ਹਾਂ ਦੀ ਲਪੇਟ 'ਚ ਹੈ, ਅਜਿਹੀ ਸਥਿਤੀ ਹੇਠ ਹੜ੍ਹ ਪੀੜਤ ਲੋਕਾਂ ਨਾਲ ਡੂੰਘੀ ਇਕਜੁੱਟਤਾ ਦਿਖਾਉਂਦਿਆਂ ਰਾਸ਼ਨ, ਹੋਰ ਸਹਾਇਤਾ ਕਿਸਾਨ-ਮਜ਼ਦੂਰ ਦੇ ਬੁਨਿਆਦੀ ਢਾਂਚੇ ਨੂੰ ਮੁੜ ਲੀਹਾਂ 'ਤੇ ਲਿਆਉਣ ਲਈ ਸਾਂਝਾ ਯਤਨ ਕਰੀਏ | ਇਹ ਪ੍ਰਗਟਾਵਾ ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ, ਸਮਾਜ ਸੇਵੀ ਸਿਮਰਨਜੀਤ ਸਿੰਘ ਸੇਖਾ ਢਿੱਲੋਂ ਵਲੋਂ ਹੜ੍ਹਾਂ ਨਾਲ ਸੰਵੇਦਨਸ਼ੀਲ ਬਣੇ ਹਾਲਾਤ 'ਤੇ ਚਿੰਤਤ ਹੁੰਦਿਆਂ ਕੀਤਾ | ਹੜ੍ਹ ਪੀੜਤਾਂ ਦੀ ਸਹਾਇਤਾ 'ਚ ਲੱਗੇ ਆਲੀਵਾਲ ਵਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਨਾਲ ਫ਼ਸਲਾਂ ਤਬਾਹ ਹੋ ਗਈਆਂ, ਕੁਝ ਸਮਾਂ ਪਾ ਕੇ ਜਦ ਖੇਤ ਪੱਧਰ ਹੋਣਗੇ, ਫ਼ਸਲਾਂ ਮੁੜ ਬੀਜੀਆਂ ਜਾਣਗੀਆਂ, ਉਸ ਵਕਤ ਕਿਸਾਨਾਂ ਨੂੰ ਡੀਜ਼ਲ, ਬੀਜ, ਖਾਦ ਦੀ ਸਹਾਇਤਾ ਭੇਜੀ ਜਾਵੇ | ਸਿਮਰਨਜੀਤ ਸਿੰਘ ਸੇਖਾ ਵਲੋਂ ਹੜ੍ਹ ਪੀੜ੍ਹਤਾਂ ਦੇ ਟਰੈਕਟਰਾਂ ਲਈ ਡੀਜ਼ਲ ਲਈ ਸਹਾਇਤਾ ਹੋ ਰਹੀ ਹੈ | ਸਾਬਕਾ ਸਾਂਸਦ ਅਮਰੀਕ ਸਿੰਘ ਆਲੀਵਾਲ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਜਾ ਕੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ |