25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਮਸ਼ੀਨਰੀ ਡੀਲਰਜ਼ ਐਸੋਸੀਏਸ਼ਨ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਭੇਜਿਆ

Ad Position 21
No active advertisement
ਅਜੀਤ ਡੈਸਕ 04-09-2025
ਜਗਰਾਉਂ, 3 ਸਤੰਬਰ (ਵਿਨੋਦ ਕੁਮਾਰ)-ਮਸ਼ੀਨਰੀ ਡੀਲਰਜ਼ ਐਸੋਸੀਏਸ਼ਨ ਵਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਖ਼ਾਲਸਾ ਏਡ ਦੀ ਟੀਮ ਨੂੰ ਰਾਸ਼ਨ ਦੇ ਰੂਪ ਵਿਚ ਸੁੱਕਾ ਦੁੱਧ, ਚੌਲ, ਦਾਲਾਂ, ਪਾਣੀ ਦੀਆਂ ਬੋਤਲਾਂ, ਓ.ਆਰ.ਐੱਸ ਦੇ ਪੈਕੇਟ, ਸਾਬਣ, ਬੁਰਸ਼, ਟੁਥਪੇਸਟ, ਬੈਟਰੀਆਂ, ਸੈਨਟਰੀ ਪੈਡ, ਤਰਪਾਲ, ਮੱਛਰਦਾਨੀਆਂ ਆਦਿ ਚੀਜ਼ਾਂ ਮੁਹੱਈਆ ਕਰਵਾਈਆਂ | ਇਸ ਮੌਕੇ ਸਕੱਤਰ ਦਮਨਦੀਪ ਸਿੰਘ ਨੇ ਕਿਹਾ ਕਿ ਕੁਝ ਦਿਨਾਂ ਤੋਂ ਪਹਾੜਾਂ ਅਤੇ ਮੈਦਾਨੀ ਇਲਾਕਿਆਂ ਵਿਚ ਹੋ ਰਹੀ ਭਾਰੀ ਬਾਰਿਸ਼ ਕਾਰਨ ਪੰਜਾਬ ਹੜ੍ਹਾਂ ਦੀ ਮਾਰ ਹੇਠ ਹੈ | ਕੁਦਰਤ ਦੀ ਇਸ ਮਾਰ ਨਾਲ ਲੋਕਾਂ ਦੇ ਘਰ, ਪਸ਼ੂ, ਫ਼ਸਲਾਂ ਪਾਣੀ ਦੀ ਲਪੇਟ ਵਿਚ ਆਉਣ ਨਾਲ ਵੱਡਾ ਨੁਕਸਾਨ ਹੋਇਆ ਹੈ | ਹੜ੍ਹ ਪੀੜਤਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਤੇ ਕਈ ਸਮਾਜ ਸੇਵੀ ਸੰਸਥਾਵਾਂ ਲੋਕਾਂ ਦੀ ਇਸ ਦੁੱਖ ਦੀ ਘੜੀ ਵਿਚ ਮੋਢੇ ਨਾਲ ਮੋਢਾ ਲਗਾ ਕੇ ਹਰ ਸੰਭਵ ਮਦਦ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀਆਂ ਹਨ | ਇਸ ਮੌਕੇ ਚੇਅਰਮੈਨ ਜੀਵਨ ਗੁਪਤਾ, ਪ੍ਰਧਾਨ ਸੁਮਿਤ ਜੈਨ, ਸਕੱਤਰ ਦਮਨਦੀਪ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਭਸੀਨ, ਕੈਸ਼ੀਅਰ ਸੋਨੀ ਓਬਰਾਏ, ਚੇਤਨ ਕੁਮਾਰ, ਗੁਲਸ਼ਨ ਕੁਮਾਰ, ਰੁਪਿੰਦਰ ਸੱਗੂ, ਪਵਨ ਕੁਮਾਰ, ਅਰੁਣ ਕੁਮਾਰ, ਅਸ਼ੋਕ ਗੋਇਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਇਲਾਕਾ ਚੌਂਕੀਮਾਨ 'ਚ ਹੋ ਰਹੀ ਬਾਰਿਸ਼ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਅਗਲੀ ਖ਼ਬਰ ਬੁਨਿਆਦੀ ਢਾਂਚੇ ਨੂੰ ਲੀਹਾਂ 'ਤੇ ਲਿਆਉਣ ਲਈ ਸਾਂਝਾ ਯਤਨ ਕਰੀਏ- ਆਲੀਵਾਲ/ਸੇਖਾ ਢਿੱਲੋਂ
Ad Position 24