25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੈਪਟਨ ਸੰਧੂ ਵਲੋਂ ਵਰਕਰਾਂ ਦੀ ਸਹਿਮਤੀ ਨਾਲ ਕਾਂਗਰਸ ਦੀ ਮੇਲਾ ਛਪਾਰ ਕਾਨਫ਼ਰੰਸ ਰੱਦ

Ad Position 21
No active advertisement
ਅਜੀਤ ਡੈਸਕ 04-09-2025
ਮੁੱਲਾਂਪੁਰ-ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਦਾਖਾ 'ਚ ਕਾਂਗਰਸ ਪਾਰਟੀ ਦੇ ਮੰਡੀ ਮੁੱਲਾਂਪੁਰ ਦਫ਼ਤਰ ਵਿਖੇ ਵਰਕਰਾਂ ਦੀ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ | ਕਾਂਗਰਸ ਟੀਮ ਨੂੰ ਸੰਬੋਧਨ ਸਮੇਂ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਪੰਜਾਬ ਬੜੇ ਦੁਖਦਾਇਕ ਹਾਲਾਤ 'ਚੋਂ ਗੁਜ਼ਰ ਰਿਹਾ, ਮੀਂਹ ਦੇ ਪਾਣੀ ਦੀ ਮਾਰ ਹੇਠ ਬਹੁਤੇ ਜ਼ਿਲਿ੍ਹਆਂ 'ਚ ਹਜ਼ਾਰਾਂ ਲੋਕ ਬੇਘਰ ਹੋ ਗਏ, ਲੱਖਾਂ ਏਕੜ ਫ਼ਸਲ ਤਬਾਹ ਹੋ ਗਈ | ਕੈਪਟਨ ਸੰਧੂ ਨੇ ਦੱਸਿਆ ਕਿ ਪੰਜਾਬ ਕਾਂਗਰਸ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਆਦੇਸ਼ ਕਿ ਮੀਟਿੰਗ 'ਚ ਵਿਚਾਰਿਆ ਜਾਵੇ, ਕਿਉਂ ਨਾ ਹਲਕਾ ਦਾਖਾ 'ਚ ਮੇਲਾ ਛਪਾਰ 'ਤੇ ਕਾਂਗਰਸ ਪਾਰਟੀ ਵਲੋਂ ਕੀਤੀ ਜਾਣ ਵਾਲੀ ਕਾਨਫ਼ਰੰਸ ਰੱਦ ਕਰ ਦਿੱਤੀ ਜਾਵੇ, ਛਪਾਰ ਕਾਨਫ਼ਰੰਸ 'ਤੇ ਹੋਣ ਵਾਲਾ ਲੱਖਾਂ ਰੁਪਏ ਖਰਚ ਬਚਾ ਕੇ ਇਹੋ ਰਕਮ ਦਾ ਡੀਜ਼ਲ, ਬੀਜ, ਖਾਦ ਹੜ੍ਹ ਪ੍ਰਭਾਵਿਤ ਖੇਤਰ ਦੇ ਲੋਕਾਂ ਵਿਚ ਵੰਡਿਆ ਜਾਵੇ | ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਪਟਨ ਸੰਦੀਪ ਸੰਧੂ ਦੇ ਸੁਝਾਅ 'ਤੇ ਮੀਟਿੰਗ 'ਚ ਜੁੜੀ ਇਕੱਤਰਤਾ ਨੇ ਜੋਸ਼ ਨਾਲ ਸਹਿਮਤੀ ਪ੍ਰਗਟਾਈ | ਇਸ ਮੀਟਿੰਗ ਵਿਚ ਹਲਕਾ ਦਾਖਾ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਸੇਖੋਂ, ਬਲਾਕ ਪ੍ਰਧਾਨ ਪ੍ਰੇਮ ਸਿੰਘ ਸੇਖੋਂ, ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਗੁਰਮੀਤ ਸਿੰਘ ਮਿੰਟੂ ਰੂਮੀ, ਸੁਰਿੰਦਰਪਾਲ ਸਿੰਘ ਸਿੱਧਵਾਂ ਬੇਟ, ਕਮਲਜੀਤ ਸਿੰਘ ਢਿੱਲੋਂ, ਕਮਲਪ੍ਰੀਤ ਸਿੰਘ ਕਿੱਕੀ ਲਤਾਲਾ, ਜਸਵੀਰ ਸਿੰਘ ਖੰਡੂਰ, ਸਰਪੰਚ ਕੁਲਦੀਪ ਸਿੰਘ ਛਪਾਰ, ਏਰਕ ਛਪਾਰ, ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਤਨਵੀਰ ਸਿੰਘ ਜੋਧਾਂ, ਭਗਵੰਤ ਸਿੰਘ ਬੀਰਮੀ, ਸੁਖਜਿੰਦਰ ਸਿੰਘ, ਇੰਦਰਪਾਲ ਸਿੰਘ, ਆਸ਼ੂ ਗਹੌਰ, ਨੰਬਰਦਾਰ ਹਰਵਿੰਦਰ ਸਿੰਘ ਬਿੱਲੂ ਸਹੌਲੀ, ਪ੍ਰਭਜੋਤ ਸਿੰਘ ਲਿੱਟ, ਜਗਤਾਰ ਸਿੰਘ ਜੱਗੀ ਜਾਂਗਪੁਰ, ਮੁੱਲਾਂਪੁਰ ਦਾਖਾ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਕੌਂਸਲਰ ਅਮਨ ਮੰਡੀ ਮੁੱਲਾਂਪੁਰ, ਦਰਜਨਾਂ ਹੋਰ ਕਾਂਗਰਸ ਪਾਰਟੀ ਦੇ ਅਹੁਦੇਦਾਰ, ਮੈਂਬਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਤਰਪਾਲਾਂ ਨਾ ਮਿਲਣ 'ਤੇ ਬਲਾਕ ਦਫ਼ਤਰ ਸਿੱਧਵਾਂ ਬੇਟ ਅੱਗੇ ਲਗਾਇਆ ਧਰਨਾ ਅਗਲੀ ਖ਼ਬਰ ਵਿਧਾਇਕਾ ਮਾਣੂੰਕੇ ਵਲੋਂ ਏ.ਡੀ.ਸੀ. ਤੇ ਐੱਸ.ਡੀ.ਐੱਮ. ਨਾਲ ਦਰਿਆ ਦੇ ਬੰਨ੍ਹ ਦਾ ਦੌਰਾ
Ad Position 24