08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕੀਤੇ ਪੁਲਿਸ ਹਵਾਲੇ, ਸੀ. ਸੀ. ਟੀ. ਵੀ. ਕੈਮਰੇ ਰਾਹੀਂ ਹੋਈ ਪਛਾਣ

Ad Position 21
No active advertisement
ਅਜੀਤ ਡੈਸਕ 05-09-2025
ਮਾਛੀਵਾੜਾ ਸਾਹਿਬ, 4 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਦੁਕਾਨਦਾਰ ਮਨੀ ਨੇ ਦੱਸਿਆ ਉਸ ਦੀ ਘੁਮਾਣਾ ਬੱਸ ਅੱਡੇ ਨੇੜੇ ਮੋਬਾਈਲਾਂ ਦੀ ਦੁਕਾਨ ਹੈ ਜਿਸ 'ਤੇ ਕੁਝ ਦਿਨ ਪਹਿਲਾਂ ਚੋਰੀ ਹੋਈ | ਇਸ ਘਟਨਾ ਤੋਂ ਬਾਅਦ ਉਸ ਨੇ ਸੀ. ਸੀ. ਟੀ. ਵੀ. ਕੈਮਰੇ ਲਗਵਾਏ | ਬੀਤੀ ਕੱਲ੍ਹ ਚੋਰਾਂ ਨੇ ਉਸ ਦੀ ਦੁਕਾਨ 'ਚੋਂ ਮੁੜ ਕੁੱਝ ਸਾਮਾਨ ਚੋਰੀ ਕਰ ਲਿਆ, ਜੋ ਕਿ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ | ਇਸ ਸੰਬੰਧੀ ਉਸ ਨੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ ਜਿਸ ਨੂੰ ਦੇਖ ਚੋਰਾਂ ਨੂੰ ਇਕ ਵਿਅਕਤੀ ਨੇ ਪਹਿਚਾਣ ਲਿਆ, ਜਿਸ ਨੇ ਤੁਰੰਤ ਸਾਨੂੰ ਜਾਣਕਾਰੀ ਦਿੱਤੀ ਅਤੇ ਅਸੀਂ ਚੋਰ ਨੂੰ ਕਾਬੂ ਕਰ ਲਿਆ | ਕਾਬੂ ਕੀਤੇ ਚੋਰ ਨੇ ਆਪਣੇ 4 ਹੋਰ ਸਾਥੀਆਂ ਦੇ ਨਾਂਅ ਦੱਸੇ ਜਿਸ 'ਚੋਂ ਇਕ ਹੋਰ ਨੂੰ ਨੇੜਲੇ ਪਿੰਡ ਤੋਂ ਕਾਬੂ ਕਰ ਲਿਆ | ਚੋਰਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਝੜੌਦੀ ਅੱਡੇ ਕਰੀਬ 8 ਤੋਂ 10 ਦੁਕਾਨਾਂ ਦੇ ਤਾਲੇ ਤੋੜੇ, 4 ਦੁਕਾਨਾਂ ਦੇ ਗੱਲਿਆਂ 'ਚੋਂ ਨਕਦੀ ਚੋਰੀ ਕੀਤੀ, 2 ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋੜੀਆਂ | ਇਸ ਤੋਂ ਇਲਾਵਾ ਪਿੰਡ ਪੰਜਗਰਾਈਆਂ ਵਿਖੇ ਸਥਿਤ ਸਹਿਕਾਰੀ ਬੈਂਕ 'ਚ ਵੀ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ | ਲੋਕਾਂ ਵਲੋਂ ਚੋਰਾਂ ਨੂੰ ਫੜ ਕੇ ਮਾਛੀਵਾੜਾ ਥਾਣਾ ਵਿਖੇ ਸਪੁਰਦ ਕਰ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੋਰਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ, ਜਿਸ 'ਚ ਹੋਰ ਵੀ ਚੋਰੀਆਂ ਦੇ ਖ਼ੁਲਾਸੇ ਹੋ ਸਕਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਨੇ ਪਿੰਡ ਫੱਸੇ ਵਿਖੇ ਰਾਹਤ ਕਾਰਜਾਂ ਲਈ ਦਿੱਤੇ 3 ਲੱਖ ਰੁਪਏ ਅਗਲੀ ਖ਼ਬਰ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਹੜ੍ਹ ਪੀੜਤ ਖੇਤਰ 'ਚ ਫੀਡ ਦਾ ਦੂਜਾ ਟਰੱਕ ਕੀਤਾ ਰਵਾਨਾ
Ad Position 24