ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਖੱਟੜਾ ਤੋਂ ਨਗਰ ਨਿਵਾਸੀਆਂ, ਗੁਰਬੰਸ ਫਾੳਾੂਡੇਸ਼ਨ, ਲਾਡੀ ਯੂ. ਕੇ. ਢੱਕ ਦਾ ਕੋਟਲਾ, ਤਰਨਵੀਰ ਰੌਣੀ ਦੇ ਸਹਿਯੋਗ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਹਾਇਤਾ ਦਾ ਟਰੱਕ ਰਵਾਨਾ ਕੀਤਾ | ਇਸ 'ਚ ਆਟਾ, ਦਾਲ, ਚੀਨੀ, ਘਿਓ, ਅਚਾਰ, ਸੁੱਕਾ ਦੁੱਧ, ਚਾਹ ਪੱਤੀ, ਬੁਰਸ਼, ਪੇਸਟ, ਰਸ, ਓਡੋਮੋਸ ਤੇ ਮੈਡੀਕਲ ਕਿੱਟ ਤੇ ਇਕ ਜਰਨੇਟਰ ਸੈਟ ਡੀਜ਼ਲ ਆਦਿ ਸ਼ਾਮਿਲ ਸਨ | ਪਿੰਡ ਵਾਸੀਆਂ ਵਲੋਂ ਪੰਦਰਾਵਾਲਾ, ਪਾਸ਼ੀਆਂ, ਅਵਾਣ ਤੇ ਹੋਰ ਪਿੰਡਾਂ 'ਚ ਆਪ ਜਾ ਕੇ ਘਰ ਘਰ ਜਾ ਕੇ ਰਸਦ ਦੀਆਂ ਕਿੱਟਾਂ ਟਰੈਕਟਰਾਂ ਦੀ ਮਦਦ ਨਾਲ ਵੰਡੀਆਂ ਗਈਆਂ | ਵਰਨਣਯੋਗ ਹੈ ਕਿ ਅਜੇ ਵੀ ਉਥੇ 3-3 ਫ਼ੁੱਟ ਪਾਣੀ ਖੜ੍ਹਾ ਸੀ | ਇਸ ਮੌਕੇ ਦਲਮੇਘ ਸਿੰਘ, ਤਰਨਵੀਰ ਸਿੰਘ, ਪ੍ਰਗਟ ਸਿੰਘ, ਜਗਦੇਵ ਸਿੰਘ, ਸੰਦੀਪ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਲਵਲੀ, ਮਨਜੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਜਗਦੀਸ਼ ਸਿੰਘ, ਗੁਰਵਿੰਦਰ ਸਿੰਘ, ਤਰਸੇਮ ਖਾਨ, ਹਰਨੂਰ ਸਿੰਘ, ਜਤਿੰਦਰਪਾਲ ਸਿੰਘ, ਸਿੰਮੀ ਖੱਟੜਾ ਤੇ ਹੋਰ ਵੀ ਪਿੰਡ ਵਾਸੀਆਂ ਵਲੋਂ ਉਥੇ ਜਾ ਕੇ ਸੇਵਾ ਨਿਭਾਈ | ਮੌਕੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਸਾਰੀ ਟੀਮ ਵਲੋਂ ਅਗਲੀ ਕਿਸ਼ਤ ਵਿਚ ਪਸ਼ੂਆਂ ਲਈ ਆਚਾਰ ਅਤੇ ਕਣਕ ਦਾ ਬੀਜ ਭੇਜਿਆ ਜਾਵੇਗਾ |