08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਪਲੈਨੇਟ ਈ ਸਕੂਲ ਖੰਨਾ ਵਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਉਪਰਾਲਾ

Ad Position 21
No active advertisement
ਅਜੀਤ ਡੈਸਕ 05-09-2025
ਖੰਨਾ, 4 ਸਤੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਆਏ ਭਿਆਨਕ ਹੜ੍ਹ ਕਾਰਨ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੜ੍ਹ ਪੀੜਤਾਂ ਦੀ ਮਦਦ ਲਈ ਪਲੈਨਟ ਈ ਸਕੂਲ ਦੀ ਮੈਨੇਜਮੈਂਟ ਕਮੇਟੀ ਵਲੋਂ ਸੋਨੀਆ ਧਵਨ ਤੇ ਸਕੂਲ ਪਿ੍ੰਸੀਪਲ ਰਾਕੇਸ਼ ਠਾਕੁਰ ਦੀ ਅਗਵਾਈ 'ਚ ਵਿਸ਼ੇਸ਼ ਸਹਾਇਤਾ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਅਧੀਨ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੇ ਮਿਲ ਕੇ ਰੋਜ਼ਾਨਾ ਵਰਤੋਂ ਵਾਲੀਆਂ ਵਸਤਾਂ ਇਕੱਠੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਕੱਪੜੇ, ਸੁੱਕਾ ਰਾਸ਼ਨ, ਆਟਾ, ਦਾਲਾਂ, ਚਾਵਲ, ਕੰਬਲ, ਪੀਣ ਵਾਲਾ ਪਾਣੀ, ਸਾਬਣ, ਸਰਫ਼ ਆਦਿ ਹੋਰ ਜ਼ਰੂਰੀ ਵਸਤਾਂ ਹਨ | ਸਮਗਰੀ ਵੱਖ-ਵੱਖ ਪਿੰਡਾਂ 'ਚ ਪਹੁੰਚ ਕੇ ਗੁਰੂ ਘਰਾਂ ਤੋਂ ਵੀ ਇਕੱਠੀ ਕੀਤੀ ਗਈ | ਇਸ ਮੌਕੇ ਅਧਿਆਪਕਾਂ ਤੇ ਮਾਪਿਆਂ ਦੁਆਰਾ ਵੀ ਸਕੂਲ ਪਹੁੰਚ ਕੇ ਆਪਣਾ ਵੱਧ ਤੋਂ ਵੱਧ ਯੋਗਦਾਨ ਦਿੱਤਾ ਤਾਂ ਹੜ ਪੀੜਤਾਂ ਦੀ ਸਹਾਇਤਾ ਕੀਤੀ ਜਾ ਸਕੇ | ਸਕੂਲ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਸਹਾਇਤਾ ਸਮਗਰੀ ਖ਼ਾਲਸਾ ਏਡ ਦੁਆਰਾ ਟਰੱਕਾਂ ਰਾਹੀਂ ਹੜ੍ਹ ਪੀੜਤ ਇਲਾਕਿਆਂ ਤੱਕ ਪਹੁੰਚਾਈ ਜਾਵੇਗੀ | ਡਾਇਰੈਕਟਰ ਸੋਨੀਆ ਧਵਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ 'ਚ ਸੇਵਾ ਭਾਵਨਾ, ਸਮਾਜ ਪ੍ਰਤੀ ਜ਼ਿੰਮੇਵਾਰੀ ਤੇ ਮਨੁੱਖਤਾ ਦੇ ਮੁੱਲਾਂ ਨੂੰ ਪ੍ਰੋਤਸਾਹਨ ਮਿਲਦਾ ਹੈ | ਇਸ ਕਾਰਜ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨਾ ਹੈ | ਇਸ ਕੰਮ ਵਿਚ ਵੱਖ-ਵੱਖ ਪਿੰਡਾਂ ਤੇ ਸ਼ਹਿਰ ਵਾਸੀਆਂ ਨੇ ਆਪਣਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ | ਇਸ ਸੇਵਾ ਭਾਵਨਾ ਨੂੰ ਦੇਖਦੇ ਹੋਏ ਸਕੂਲ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਹ ਸਾਰਾ ਇਕੱਠਾ ਕੀਤਾ ਸਾਮਾਨ ਮਿਤੀ 6 ਸਤੰਬਰ ਨੂੰ ਸਕੂਲ ਵਲੋਂ ਹੜ੍ਹ ਪੀੜਤ ਇਲਾਕਿਆਂ 'ਚ ਭੇਜਿਆ ਜਾਵੇਗਾ | ਜੇਕਰ ਕੋਈ ਦਾਨੀ ਸੱਜਣ ਰਾਹਤ ਪੀੜਤਾਂ ਲਈ ਹੋਰ ਸਮਗਰੀ ਦੇਣ ਦਾ ਚਾਹਵਾਨ ਹੈ, ਤਾਂ ਸਕੂਲ 24 ਘੰਟੇ ਖੁੱਲ੍ਹਾ ਹੈ | ਸਾਰੇ ਸਕੂਲ ਪਰਿਵਾਰ ਨੇ ਹੜ੍ਹ ਪੀੜਤ ਪਰਿਵਾਰਾਂ ਦੇ ਜਲਦੀ ਸੁੱਖ-ਸਹੂਲਤਾਂ ਨਾਲ ਸਧਾਰਨ ਜੀਵਨ ਵੱਲ ਪਰਤਣ ਦੀ ਕਾਮਨਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮਪੁਰ ਤੋਂ ਹੜ੍ਹ ਪੀੜਤਾਂ ਲਈ ਰਾਸ਼ਨ ਪਸ਼ੂਆਂ ਲਈ ਚਾਰਾ ਤੇ ਫੀਡ ਭੇਜੀ ਅਗਲੀ ਖ਼ਬਰ ਪਿੰਡ ਖੱਟੜਾ ਤੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਰਸਦ ਰਵਾਨਾ
Ad Position 24