ਦੋਰਾਹਾ, 4 ਸਤੰਬਰ (ਪੱਤਰ ਪ੍ਰੇਰਕ)-ਪੰਜਾਬ 'ਚ ਹੜ੍ਹ ਪੀੜਤ ਖੇਤਰ ਦੇ ਲਈ ਪਿੰਡ ਰਾਮਪੁਰ ਤੋਂ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਤੇ ਖ਼ੁਰਾਕ ਭੇਜੀ ਗਈ, ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਜਸਵੰਤ ਸਿੰਘ ਕਾਲਾ ਤੇ ਬੂੰਗਾ ਸਾਹਿਬ ਗੁਰਦੁਆਰਾ ਦੇ ਮੁਖੀ ਬਾਬਾ ਹਰਨੇਕ ਸਿੰਘ ਨੇ ਦੱਸਿਆ ਕਿ ਸਮੂਹ ਪਿੰਡ ਤੇ ਐਨ. ਆਰ. ਆਈ. ਦੀ ਸਹਾਇਤਾ ਨਾਲ ਦੋ ਟਰੱਕਾਂ 'ਚ ਹੜ੍ਹ ਪੀੜਤਾਂ ਦੇ ਲਈ 500 ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਬਣਾਈਆਂ ਗਈਆਂ | ਜਿਸ 'ਚ ਦਾਲਾਂ, ਸੁੱਕਾ ਦੁੱਧ, ਸਰੋਂ੍ਹ ਦਾ ਤੇਲ, ਆਟਾ, ਪਾਣੀ ਦੀਆਂ ਬੋਤਲਾਂ ਤੇ ਸੈਂਟਰੀਪੈਡ ਆਦਿ ਪਾਏ ਗਏ ਸਨ | ਪਸ਼ੂਆਂ ਦੇ ਲਈ ਦੋ ਸੌ ਕੁਇੰਟਲ ਅਚਾਰ ਤੇ ਸੋ ਕੁਇੰਟਲ ਫੀਡ ਦੇ ਥੈਲੇ ਭੇਜੇ ਗਏ |