17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

'ਆਪ' ਆਗੂ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ

Ad Position 21
No active advertisement
ਅਜੀਤ ਡੈਸਕ 22-09-2025

• ਘਰ ਅੰਦਰ ਖੜ੍ਹੀ ਕਾਰ ਸਾੜ ਕੇ ਹਮਲਾਵਰ ਫ਼ਰਾਰ
ਡੇਹਲੋਂ, 21 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਪਿੰਡ ਲਹਿਰਾ ਵਿਖੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਟਰੱਕ ਯੂਨੀਅਨ ਪੋਹੀੜ (ਅਹਿਮਦਗੜ੍ਹ) ਦੇ ਪ੍ਰਧਾਨ ਸੁਖਵਿੰਦਰ ਸਿੰਘ ਸ਼ਿੰਦਾ ਲਹਿਰਾ ਦੇ ਘਰ 'ਤੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਮਲੇ ਦੌਰਾਨ ਜਿੱਥੇ ਹਮਲਾਵਰਾਂ ਵਲੋਂ 5 ਤੋਂ 7 ਫਾਇਰ ਕੀਤੇ ਗਏ | ਉਸ ਦੇ ਨਾਲ ਹੀ ਘਰ ਅੰਦਰ ਖੜੀ ਸਵਿਫ਼ਟ ਕਾਰ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਅਤੇ ਬੇਖ਼ੌਫ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ¢ ਇਸ ਸੰਬੰਧੀ 'ਆਪ' ਆਗੂ ਸੁਖਵਿੰਦਰ ਸਿੰਘ ਲਹਿਰਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 11 ਵਜੇ ਘਰ ਅੰਦਰ ਹੀ ਸਨ, ਕਿ ਘਰ ਅੱਗੇ ਫਾਇਰ ਹੋਣ ਲੱਗੇ ਅਤੇ ਹਮਲਾਵਰ ਜਿੱਥੇ ਗਾਲੀ ਗਲੋਚ ਕਰ ਰਹੇ ਸਨ | ਉਸ ਦੇ ਨਾਲ ਹੀ ਘਰ ਅੰਦਰ ਖੜੀ ਸਵਿਫ਼ਟ ਡਿਜ਼ਾਇਰ ਕਾਰ ਨੂੰ ਪੈਟਰੋਲ ਬੰਬ ਨਾਲ ਸਾੜ ਦਿੱਤਾ ਗਿਆ ¢ ਪ੍ਰਧਾਨ ਸ਼ਿੰਦਾ ਲਹਿਰਾ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਸੁਣਨ ਬਾਅਦ ਨਿਕਲੇ ਤਾਂ ਜਦ ਤੱਕ ਹਮਲਾਵਰ ਕਾਰ ਸਾੜ ਕੇ ਗੋਲੀਆਂ ਚਲਾਉਂਦੇ ਅਤੇ ਗਾਲੀ ਗਲੋਚ ਕਰਦੇ ਫ਼ਰਾਰ ਹੋ ਗਏ ¢ ਜ਼ਿਕਰਯੋਗ ਹੈ ਕਿ ਆਪ ਆਗੂ ਸੁਖਵਿੰਦਰ ਸਿੰਘ ਸਿੰਦਾ ਲਹਿਰਾ ਨਸ਼ਾ ਤਸਕਰਾਂ ਖ਼ਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ ਅਤੇ ਉਨ੍ਹਾਂ ਨਸ਼ਾ ਤਸਕਰਾਂ ਵਲੋਂ ਹਮਲਾ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ¢ ਉਨ੍ਹਾਂ ਦੱਸਿਆਂ ਕਿ ਰਾਤ ਸਮੇਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ | ਜਦਕਿ ਡੇਹਲੋਂ ਪੁਲਿਸ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਘਟਨਾ ਸਥਾਨ ਦਾ ਦੌਰਾ ਕਰਦਿਆਂ ਸੀ. ਸੀ. ਟੀ. ਵੀ. ਫੁਟੇਜ਼ ਨੂੰ ਖੰਗਾਲਿਆ ਜਾ ਰਿਹਾ ਹੈ ¢ ਸੀ. ਸੀ. ਟੀ. ਵੀ ਫੁਟੇਜ਼ ਤੋਂ ਇਹ ਪਤਾ ਲੱਗਾ ਹੈ ਕਿ ਹਮਲਾਵਰ ਇਕ ਕਾਰ ਵਿਚ ਆਏ ਸਨ ਅਤੇ ਪੁਲਿਸ ਨੇ ਮੌਕੇ ਤੋਂ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ ¢ ਡੇਹਲੋਂ ਪੁਲਿਸ ਵਲੋਂ ਘਰ ਮਾਲਕ ਸੁਖਵਿੰਦਰ ਸਿੰਘ ਸ਼ਿੰਦਾ ਲਹਿਰਾ ਦੇ ਬਿਆਨਾਂ ਹੇਠ ਸ਼ੱਕੀ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਲਹਿਰਾ ਦੇ ਬਿਆਨਾਂ ਹੇਠ ਮੁਕੱਦਮਾ ਨੰਬਰ 0131 ਬਰਿਖ਼ਲਾਫ਼ ਧਾਰਾ 109, 126 (ਜੀ), 324 (4), 331 (6), 351 (2), 3 (5) ਅਤੇ ਆਰਮਜ਼ ਐਕਟ 25, 27 ਬੀ. ਐਨ. ਐੱਸ. ਅਧੀਨ ਕੁਲਦੀਪ ਸਿੰਘ ਉਰਫ਼ ਮਾਣਕ ਪੁੱਤਰ ਮਲਕੀਤ ਸਿੰਘ ਵਾਸੀ ਲਹਿਰਾ ਸਮੇਤ ਹੋਰਨਾਂ ਖ਼ਿਲਾਫ਼ ਦਰਜ ਕਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਲਗਾਤਾਰ ਦਸਵੇਂ ਦਿਨ ਧਰਨਾ ਜਾਰੀ ਅਗਲੀ ਖ਼ਬਰ ਨਸ਼ਿਆਂ ਦਾ ਸੇਵਨ ਕਰ ਰਿਹਾ ਵਿਅਕਤੀ ਕਾਬੂ - ਮਾਮਲਾ ਦਰਜ
Ad Position 24