30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪ੍ਰਧਾਨ ਮੰਤਰੀ ਸੁਰੱਖਿਅਤ ਮਾਂ ਮੁਹਿੰਮ ਤਹਿਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-09-2025
ਖੰਨਾ, 23 ਸਤੰਬਰ (ਹਰਜਿੰਦਰ ਸਿੰਘ ਲਾਲ) -ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੀਪ ਸਿੱਧੂ ਦੀ ਅਗਵਾਈ 'ਚ ਸੀ. ਐਚ. ਸੀ ਮਾਨੂੰਪੁਰ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਜਾਂਚ ਕੈਂਪ ਲਗਾਇਆ ਗਿਆ | ਜਿਸ ਵਿਚ ਗਰਭਵਤੀ ਅÏਰਤਾਂ ਦਾ ਏ. ਐਨ. ਸੀ ਚੈੱਕਅਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਖ਼ੁਰਾਕ ਦੇ ਮਹੱਤਵ ਸਬੰਧੀ ਜਾਗਰੂਕ ਵੀ ਕੀਤਾ ਗਿਆ | ਇਸ ਸਮੇਂ ਡਾ. ਸੁਦੀਪ ਸਿੱਧੂ ਨੇ ਕਿਹਾ ਕੇ ਜੇਕਰ ਮਾਂ 'ਚ ਖੂਨ ਦੀ ਕਮੀ ਹੋਵੇਗੀ ਤਾਂ ਇਸ ਦਾ ਪ੍ਰਭਾਵ ਉਸ ਦੇ ਗਰਭ 'ਚ ਪਲ ਰਹੇ ਬੱਚੇ ਦੀ ਸਿਹਤ 'ਤੇ ਪੈ ਸਕਦਾ ਹੈ | ਇਸ ਤੋਂ ਇਲਾਵਾ ਖੂਨ ਦੀ ਕਮੀ ਕਾਰਨ ਡਲਿਵਰੀ ਸਮੇਂ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਲਈ ਗਰਭਵਤੀ ਅÏਰਤ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖ਼ੁਰਾਕ ਦਾ ਬੜਾ ਮਹੱਤਵ ਹੈ | ਉਨ੍ਹਾਂ ਨੂੰ ਆਪਣੀ ਖ਼ੁਰਾਕ ਵਿਚ ਆਇਰਨ ਯੁਕਤ ਭੋਜਨ ਦੀ ਵਧੇਰੇ ਮਾਤਰਾ ਨੂੰ ਸ਼ਾਮਿਲ ਕਰਨ ਚਾਹੀਦਾ ਹੈ | ਹਰੀ ਪੱਤੇਦਾਰ ਸਬਜ਼ੀਆਂ ਵਿਚ ਆਇਰਨ ਦੀ ਵਧੇਰੇ ਮਾਤਰਾ ਹੁੰਦੀ ਹੈ | ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਮੌਸਮੀ ਫਲਾਂ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ | ਇਸ ਸਮੇਂ ਡਾ. ਵੰਦਨਾ ਰਾਠੌਰ ਅਤੇ ਡਾ. ਚਿਰਾਗ ਸੋਮਰਾ ਨੇ ਕਿਹਾ ਕੇ ਖ਼ੁਰਾਕ ਦੇ ਨਾਲ-ਨਾਲ ਗਰਭਵਤੀ ਅÏਰਤਾਂ ਨੂੰ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਵੀ ਖਾਣੀਆਂ ਜ਼ਰੂਰੀ ਹਨ | ਇਸ ਸਮੇਂ ਬੀ. ਈ. ਈ. ਗੁਰਦੀਪ ਸਿੰਘ, ਮੰਜੂ ਅਰੋੜਾ, ਸੰਦੀਪ ਕੌਰ ਅਤੇ ਰੁਪਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਪਬਲਿਕ ਸਕੂਲ ਕੋਟਾਂ ਵਿਖੇ ਅੰਤਰਰਾਸ਼ਟਰੀ ਪੰਜਾਬੀ ਦਿਵਸ ਮਨਾਇਆ ਅਗਲੀ ਖ਼ਬਰ ਕਟਾਣੀ ਕਲਾਂ ਦੇ ਵਾਸੀਆਂ ਵਲੋਂ ਗ੍ਰਾਮ ਸਭਾ 'ਚ ਸਰਬਸੰਮਤੀ ਨਾਲ ਅਹਿਮ ਮਤੇ ਪਾਸ
Ad Position 24