ਬੀਜਾ, 24 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)- ਫੋਕਲ ਪੁਆਇੰਟ ਮਹਿਦੂਦਾਂ ਵਿਖੇ ਅੱਜ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ | ਇਸ ਮੌਕੇ ਮਾਰਕੀਟ ਕਮੇਟੀ ਸਮਰਾਲਾ ਦੇ ਚੇਅਰਮੈਨ ਮੇਜਰ ਸਿੰਘ ਬਾਲਿਓਾ ਨੇ ਗਿੱਲ ਟਰੇਡਿੰਗ ਕੰਪਨੀ ਦੀ ਦੁਕਾਨ 'ਤੇ ਜਤਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਬਲਾਲਾ ਦੇ ਆਏ ਝੋਨੇ ਦੀ ਬੋਲੀ ਲਾ ਕੇ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਪਨਸਪ ਏਜੰਸੀ ਨੇ ਉਕਤ ਕਿਸਾਨ ਦਾ ਝੋਨਾ 2389 ਰੁਪਏ ਦੇ ਹਿਸਾਬ ਨਾਲ ਖ਼ਰੀਦਿਆ ਹੈ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਪਰ ਤੁਸੀ ਮੰਡੀ 'ਚ ਝੋਨਾ ਸੁੱਕਾ ਲੈ ਕੇ ਆਓ | ਇਸ ਮੌਕੇ ਫੋਕਲ ਪੁਆਇੰਟ ਮਹਿਦੂਦਾਂ ਦੇ ਆੜ੍ਹਤੀਏ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗਿੱਲ ਨੇ ਵੀ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਮੰਡੀਆਂ ਵਿਚ ਕਿਸਾਨ ਜੇ ਸੁੱਕਾ ਝੋਨਾ ਲਿਆਉਣ ਨੂੰ ਤਰਜ਼ੀਹ ਦੇਣਗੇ ਤਾਂ ਅਸੀਂ ਖੱਜਲ ਖ਼ੁਆਰੀ ਤੋਂ ਬਚ ਸਕਦੇ ਹਾਂ | ਜੇਕਰ ਕਿਸਾਨਾਂ ਨੂੰ ਫਿਰ ਵੀ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਂਦੀ ਹੈ ਤਾਂ ਐਸੋਸੀਏਸ਼ਨ ਕਿਸਾਨਾਂ ਦੇ ਨਾਲ ਪਹਿਲਾਂ ਦੀ ਤਰ੍ਹਾਂ ਨਾਲ ਖੜ੍ਹੀ ਹੈ | ਇਸ ਮੌਕੇ ਬਰਜਿੰਦਰ ਸਿੰਘ ਬੱਬਲੂ ਲੋਪੋਂ, ਬਲਦੇਵ ਸਿੰਘ ਗਿੱਲ, ਸਕੱਤਰ ਮਾਰਕੀਟ ਕਮੇਟੀ ਸਮਰਾਲਾ ਕਮਲਜੀਤ ਸਿੰਘ, ਬੇਅੰਤ ਸਿੰਘ ਬਲਾਲਾ, ਲਖਵਿੰਦਰ ਸਿੰਘ ਘੁਲਾਲ ਸੰਗਠਨ ਇੰਚਾਰਜ ਸਮਰਾਲਾ, ਪ੍ਰਦੀਪ ਸਿੰਘ, ਸਿਮਰਨ ਸਿੰਘ, ਹਰਮਨ ਸਿੰਘ, ਦਿਲਬਾਗ ਸਿੰਘ ਕੁੱਬੇ, ਡਾ. ਅਮਰੀਕ ਸਿੰਘ ਚੱਕ, ਰਾਜਵੰਤ ਸਿੰਘ ਲੱਲ ਕਲਾਂ, ਹਰਜੀਤ ਸਿੰਘ ਜਟਾਣਾ, ਅੰਮਿ੍ਤਪਾਲ ਸਿੰਘ ਧਨੋਆ, ਮਿੰਦੀ ਖਹਿਰਾ, ਸੰਜੁ, ਮਨੀ ਕੁੱਬੇ, ਗੱਗੀ, ਦਰਬਾਰਾ ਸਿੰਘ ਫੌਜੀ, ਸੀਨਾ, ਮਿੰਦਰੀ, ਰਿੰਕੂ, ਬੀਰਾ ਆਦਿ ਹਾਜ਼ਰ ਸਨ |