02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਨਾਰੰਗਵਾਲ ਕਾਲਜ ਅਤੇ ਗ੍ਰਾਮ ਪੰਚਾਇਤ ਵਲੋਂ ਸਿਹਤ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 25-09-2025
ਅਹਿਮਦਗੜ੍ਹ, 24 ਸਤੰਬਰ (ਰਵਿੰਦਰ ਪੁਰੀ)-ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਅਤੇ ਗ੍ਰਾਮ ਪੰਚਾਇਤ, ਨਾਰੰਗਵਾਲ ਨੇ ਸਾਂਝੇ ਤੌਰ 'ਤੇ ਨਾਰੰਗਵਾਲ ਪਿੰਡ 'ਚ ਇਕ ਸਿਹਤ ਜਾਂਚ ਕੈਂਪ ਲਗਾਇਆ ¢ ਇਸ ਮੌਕੇ ਪਿ੍ੰਸੀਪਲ ਡਾ. ਸੰਦੀਪ ਸਾਹਨੀ ਅਤੇ ਪਿੰਡ ਦੇ ਸਰਪੰਚ ਮਨਜਿੰਦਰ ਸਿੰਘ ਮਨੀ ਨੇ ਮੁੱਖ ਮਹਿਮਾਨ ਡਾ. ਤੇਜਪਾਲ ਸਿੰਘ ਗਿੱਲ ਚੇਅਰਮੈਨ, ਪਨਗ੍ਰੇਨ ਪੰਜਾਬ ਦਾ ਸਵਾਗਤ ਕੀਤਾ ¢ ਡਾ. ਸਾਹਨੀ ਨੇ ਕਿਹਾ ਕਿ ਇਹ ਕੈਂਪ ਸਮੇਂ ਦੀ ਲੋੜ ਹਨ ¢ ਜੇਕਰ ਅਸੀਂ ਚੰਗੀ ਸਿਹਤ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ¢ ਡਾ. ਤੇਜਪਾਲ ਸਿੰਘ ਗਿੱਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਸ਼ਲਾਘਾਯੋਗ ਹਨ ¢ ਜਿਨ੍ਹਾਂ ਨੂੰ ਪਿੰਡਾਂ 'ਚ ਲਗਾਉਆ ਅਤਿ ਜ਼ਰੂਰੀ ਹੈ ¢ ਇਸ ਕੈਂਪ ਵਿਚ 150 ਮਰੀਜ਼ਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਡੇਹਲੋਂ ਦੇ ਇੱਕ ਡਾਕਟਰ ਪੈਨਲ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਦਿੱਤੀਆਂ¢ ਡਾ. ਸਾਕਸ਼ੀ ਕਾਲੜਾ (ਗਾਇਨੀਕੋਲੋਜਿਸਟ ਅਤੇ ਪ੍ਰਸੂਤੀ ਮਾਹਿਰ), ਡਾ. ਸਾਹਿਲ ਕੁਮਾਰ (ਪੈਡੀਆਟ੍ਰੀਸ਼ੀਅਨ) ਡਾ. ਸ਼ਾਲਿਨੀ (ਮੈਡੀਸਨ) ਡਾ. ਚੰਦਰ ਲਤਾ (ਆਯੁਰਵੈਦ) ਨੇ ਇਸ ਕੈਂਪ ਵਿਚ ਵੱਖ-ਵੱਖ ਮਰੀਜ਼ਾਂ ਦੀ ਜਾਂਚ ਕੀਤੀ¢ ਇਸ ਕੈਂਪ ਵਿਚ ਨਾਰੰਗਵਾਲ ਕਾਲਜ ਦੇ ਬੀ. ਐੱਸ. ਸੀ. ਨਾਨ-ਮੈਡੀਕਲ ਅਤੇ ਬੀ. ਕਾਮ. ਕਲਾਸ ਦੇ ਵਲੰਟੀਅਰਾਂ ਨੇ ਡਿਊਟੀ ਨਿਭਾਈ ¢ ਡਾ. ਪੁਨੀਤ ਕੌਰ ਗਰੇਵਾਲ, ਮਹਿਲਾ ਸਸ਼ਕਤੀਕਰਨ ਅਤੇ ਜਨਤਕ ਨੀਤੀ ਮਾਹਿਰ, ਪ੍ਰੋਗਰਾਮ ਪ੍ਰਬੰਧਨ ਇਕਾਈ (ਮਿਸ਼ਨ ਸ਼ਕਤੀ), ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਹਰਿਆਣਾ ਸਰਕਾਰ ਨੇ ਇਸ ਕੈਂਪ ਵਿਚ ਸ਼ਿਰਕਤ ਕੀਤੀ¢ ਡਾ. ਰਮਨਦੀਪ ਕੌਰ ਅਤੇ ਡਾ. ਪਰਮਜੀਤ ਕੌਰ ਨੇ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ ¢
Ad Position 22
No active advertisement
ਪਿਛਲੀ ਖ਼ਬਰ ਫੋਕਲ ਪੁਆਇੰਟ ਮਹਿਦੂਦਾਂ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਅਗਲੀ ਖ਼ਬਰ ਹੁਸ਼ਿਆਰਪੁਰ ਕਤਲ ਕਾਂਡ ਦੇ ਦੋਸ਼ੀ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ
Ad Position 24