03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਾਮ ਲੀਲ੍ਹਾ ਮੰਚਨ ਦੀ ਚੌਥੀ ਰਾਤ ਧਨੁਸ਼ ਤੋੜਨ ਦੇ ਦਿ੍ਸ਼ ਦਿਖਾਏ

Ad Position 21
No active advertisement
ਅਜੀਤ ਡੈਸਕ 25-09-2025
ਮਾਛੀਵਾੜਾ ਸਾਹਿਬ, 24 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਸਰਵਹਿਤਕਾਰੀ ਸ੍ਰੀ ਰਾਮ ਲੀਲਾ ਕਮੇਟੀ ਵਲੋਂ ਕਰਵਾਏ ਜਾ ਰਹੇ ਮੰਚਨ ਦੀ ਚੌਥੀ ਭਗਵਾਨ ਸ੍ਰੀ ਰਾਮ ਵਲੋਂ ਧਨੁਸ਼ ਤੋੜਨ ਅਤੇ ਮਾਤਾ ਸੀਤਾ ਦੇ ਵਿਆਹ ਦੇ ਦਿ੍ਸ਼ ਦਿਖਾਏ ਗਏ ¢ ਮੰਚਨ ਦੀ ਰਾਤ ਰਾਜਾ ਜਨਕ ਵਲੋਂ ਆਪਣੀ ਪੁੱਤਰੀ ਸੀਤਾ ਦੇ ਵਿਆਹ ਲਈ ਕਰਵਾਏ ਗਏ ਸਵੰਬਰ ਦੇ ਦਿ੍ਸ਼ ਦਿਖਾਏ ਗਏ ਅਤੇ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਸੰਪੰਨ ਹੋਇਆ¢ ਸੀਤਾ ਦੇ ਸਵੰਬਰ ਦੇ ਦਿ੍ਸ਼ ਵਿਚ ਰਾਜਾ ਜਨਕ ਵਲੋਂ ਧਨੁਸ਼ ਤੋੜਨ ਵਾਲੇ ਰਾਜ ਕੁਮਾਰ ਨਾਲ ਹੀ ਵਿਆਹ ਦੀ ਸ਼ਰਤ ਨਾਲ ਆਏ ਮਹਾਰਾਜਿਆਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ਭਗਵਾਨ ਸ਼ਿਵ ਦਾ ਵਰਦਾਨ ਧਨੁਸ਼ ਕੋਈ ਨਾ ਤੋੜ ਸਕਿਆ ¢ ਅੰਤ ਵਿਚ ਰਿਸ਼ੀ ਵਿਸ਼ਵਾਮਿੱਤਰ ਦੇ ਕਹਿਣ 'ਤੇ ਸ੍ਰੀ ਰਾਮ ਨੇ ਧਨੁਸ਼ ਤੋੜ ਦਿੱਤਾ ਅਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਬਰਾਤ ਨਿਕਲੀ, ਜੋ ਕਿ ਰਾਜਾ ਜਨਕ ਦੇ ਦਰਬਾਰ ਪਹੁੰਚੀ ¢ ਭਗਵਾਨ ਰਾਮ ਤੇ ਮਾਤਾ ਸੀਤਾ ਜੀ ਦੇ ਵਿਆਹ ਦਾ ਦਿ੍ਸ਼ ਦੇਖ ਲੋਕ ਭਾਵੁਕ ਹੋ ਗਏ ¢ ਸਭਾ ਦੇ ਪ੍ਰਧਾਨ ਅਸ਼ੋਕ ਸੂਦ ਅਤੇ ਚੇਅਰਮੈਨ ਮੋਹਿਤ ਕੁੰਦਰਾ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ¢ ਇਸ ਮੌਕੇ ਪਿ੍ੰ. ਡੀ. ਡੀ. ਵਰਮਾ, ਕਿ੍ਸ਼ਨ ਲਾਲ ਸਚਦੇਵਾ, ਕਿ੍ਸ਼ਨ ਲਾਲ ਚੋਪੜਾ, ਕੌਂਸਲਰ ਨੀਰਜ ਕੁਮਾਰ, ਦੀਪਕ ਸੂਦ, ਸਨੀ ਸੂਦ ਵੀ ਮੌਜੂਦ ਸਨ ¢
Ad Position 22
No active advertisement
ਪਿਛਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਸਿੱਖਿਆ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਿਖੇ ਪੰਜਾਬੀ ਵਿਸ਼ਵ ਦਿਵਸ ਨੂੰ ਸਮਰਪਿਤ ਸਮਾਰੋਹ
Ad Position 24