ਸਾਹਨੇਵਾਲ, 24 ਸਤੰਬਰ (ਅਮਰਜੀਤ ਸਿੰਘ ਮੰਗਲੀ)- ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਅੰਦਰ ਚੰਡੀਗੜ੍ਹ ਰੋਡ ਤੋਂ ਪਿੰਡ ਮੰਗਲੀ ਉੱਚੀ ਵਾਲੀ 29 ਲੱਖ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਉਦਘਾਟਨ ਚੇਅਰਮੈਨ ਜ਼ੋਰਾਵਰ ਸਿੰਘ ਵਲੋਂ ਕੀਤਾ ਗਿਆ | ਉਦਘਾਟਨ ਦੌਰਾਨ ਸੰਬੋਧਨ ਕਰਦੇ ਹੋਏ ਚੇਅਰਮੈਨ ਜ਼ੋਰਾਵਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਹਲਕਾ ਸਾਹਨੇਵਾਲ ਦੇ ਪਿੰਡਾਂ ਸ਼ਹਿਰਾਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਮੌਕੇ ਐਸ. ਡੀ. ਓ ਇੰਦਰਪਾਲ ਸਿੰਘ ਅਤੇ ਰਾਜਕੁਮਾਰ ਜੇ. ਈ., ਰਸ਼ਪਾਲ ਸਿੰਘ ਪੀ.ਏ., ਸਰਪੰਚ ਕੁਲਦੀਪ ਕੌਰ, ਅਵਤਾਰ ਸਿੰਘ ਭਰੂ, ਸੁਖਦੀਪ ਸਿੰਘ ਪੰਚ, ਦਵਿੰਦਰ ਸਿੰਘ ਪੰਚ, ਬਲਵੰਤ ਸਿੰਘ ਪੰਚ, ਹਰਬੰਸ ਸਿੰਘ ਕਾਲਾ ਪੰਚ, ਮਹਿੰਦਰ ਕੌਰ ਪੰਚ, ਸੁਰਿੰਦਰ ਸਰਪੰਚ, ਸਾਹਿਜ ਪ੍ਰੀਤ ਸਿੰਘ ਮੰਗਲੀ, ਅਵਤਾਰ ਸਿੰਘ, ਸਤਵੰਤ ਸਿੰਘ ਗੋਲਡੀ, ਸਤਨਾਮ ਸਿੰਘ, ਸਿਕੰਦਰ ਸਿੰਘ, ਅਮੋਲਕ ਸਿੰਘ ਪ੍ਰਧਾਨ, ਜਗਦੀਪ ਸਿੰਘ ਸਰਾਂ, ਸੋਮਾ ਪ੍ਰਧਾਨ, ਪ੍ਰੇਮਜੀਤ ਚਹਿਲ, ਤੇਜਿੰਦਰ ਸਿੰਘ ਮਿੱਠੂ ਸੰਗਠਨ ਇੰਚਾਰਜ, ਸੁਰਜੀਤ ਸਿੰਘ ਸਰਪੰਚ ਟਿੱਡੇਵਾਲ, ਕੁਲਵਿੰਦਰ ਸਿੰਘ ਲੰਬਰਦਾਰ, ਰਵਿੰਦਰ ਸਿੰਘ ਸਰਪੰਚ ਰਾਜੂ ਕਰੋੜ, ਲਾਲੀ ਹਰਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |