ਮਲੌਦ, 24 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਪੈਸੇ ਦੀ ਬਜਾਏ ਗੱਲਾਂ ਨਾਲ ਕਰ ਰਹੀ ਹੈ ਵੱਡੇ-ਵੱਡੇ ਵਿਕਾਸ-ਕਾਰਜਾਂ ਦੇ ਦਾਅਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਲੌਦ ਵਿਖੇ ਕਾਂਗਰਸੀ ਆਗੂ ਤੇ ਸਾਬਕਾ ਉਪ-ਚੇਅਰਮੈਨ ਮਾਰਕੀਟ ਕਮੇਟੀ ਮਲੌਦ ਤੇ ਪ੍ਰੋ: ਗੁਰਮੁਖ ਸਿੰਘ ਗੋਮੀ ਸਿਆੜ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਅੱਡੀਆਂ ਚੁੱਕ-ਚੁੱਕ ਕੇ ਬਦਲਾਅ ਦੇ ਭੁਲੇਖੇ ਪਾਈਆਂ ਵੋਟਾਂ ਅੱਜ ਪਛਤਾਵੇ ਦੇ ਰੂਪ ਵਿਚ ਬਦਲ ਗਈਆਂ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੀ ਕਹਿਣੀ ਤੇ ਕਰਨੀ ਵਿਚ ਬੜਾ ਅੰਤਰ ਹੈ, ਜਿਸ ਦੇ ਨਤੀਜੇ ਆਉਣ ਵਾਲੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸਭ ਦੇ ਸਾਹਮਣੇ ਹੋਣਗੇ | ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਹਾਮੀ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੈ ਜੋ 2027 ਵਿਚ ਸਰਕਾਰ ਬਣਾ ਕੇ ਲੋਕ ਉਮੀਦਾਂ ਉੱਪਰ ਖਰੀ ਉਤਰੇਗੀ | ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਪ੍ਰੀਤ ਸਿੰਘ ਗੁਰੀ ਲਸਾੜਾ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਨੀਲਾ ਰੱਬੋਂ ਨੀਚੀ, ਮਾ: ਰਾਜ ਸਿੰਘ ਸਹਾਰਨ ਮਾਜਰਾ ਆਦਿ ਹਾਜ਼ਰ ਸਨ |