04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦੋਰਾਹਾ ਵਿਖੇ ਰਾਮ-ਲੀਲ੍ਹਾ ਦਾ ਮੰਚਨ ਸ਼ੁਰੂ

Ad Position 21
No active advertisement
ਅਜੀਤ ਡੈਸਕ 25-09-2025
ਦੋਰਾਹਾ, 24 ਸਤੰਬਰ (ਮਨਜੀਤ ਸਿੰਘ ਗਿੱਲ)-ਸ੍ਰੀ ਰਾਮ ਨਾਟਕ ਕਲੱਬ ਰਜਿਸਟਰ ਦੋਰਾਹਾ ਵੱਲੋਂ ਪੁਰਾਣੀ ਦਾਣਾ ਮੰਡੀ ਦੋਰਾਹਾ ਵਿਖੇ ਪਾਵਨ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਸ਼ੁਰੂ ਕੀਤਾ ਗਿਆ | ਜਿਸ ਵਿਚ ਅੱਜ ਨਾਰਦ ਮੋਹ ਦਾ ਸੀਨ ਮਥੁਰਾ ਵਰਿੰਦਾਵਨ ਤੋਂ ਆਏ ਭਾਰਤ ਪ੍ਰਸਿੱਧ ਕਲਾਕਾਰਾਂ ਵੱਲੋਂ ਬਾਖ਼ੂਬੀ ਦਿਖਾਇਆ ਗਿਆ, ਅੱਜ ਪਹਿਲੇ ਦਿਨ ਰਾਮ-ਲੀਲ੍ਹਾ ਦੇ ਮੰਚਨ 'ਤੇ ਸਟੇਜ ਦਾ ਉਦਘਾਟਨ ਬਰਹਮ ਕੁਮਾਰੀ ਸੈਂਟਰ ਦੋਰਾਹਾ ਤੋਂ ਬੀਕੇ ਮੀਨਾਕਸ਼ੀ ਦੀਦੀ, ਡਾਕਟਰ ਏਕਨੂਰ ਅਸਟ, ਸਰਬ ਧਰਮ ਗਊਸ਼ਾਲਾ ਕਮੇਟੀ ਤੋਂ ਮਨੋਜ ਗੋਇਲ ਸੀ. ਏ., ਪਿ੍ੰਸੀਪਲ ਡੀ. ਐਸ ਗੋਸਾਈ, ਸ਼ਿਵ ਮੰਦਿਰ ਕਮੇਟੀ ਪੁਰਾਣਾ ਬਾਜ਼ਾਰ ਤੋਂ ਅਨੀਸ਼ ਅਬਲਿਸ, ਰਮਨ ਮਹਿਤਾ, ਰਜੇਸ਼ ਕੌਸ਼ਲ ਕਾਕਾ, ਪਿ੍ੰਆਂਸੂ ਤਿਵਾੜੀ, ਸ਼ਿਵ ਦਿਆਲਾ ਮੰਦਰ ਤੋਂ ਰਕੇਸ਼ ਮਲਸੀ, ਸੁਰੇਸ਼ ਰਤਨ, ਰਾਮਪਾਲ, ਕਾਲੀ ਮਾਤਾ ਮੰਦਰ ਤੋਂ ਸੁਧੀਰ ਐਗਿ੍ਸ਼, ਮਾਤਾ ਸ਼੍ਰੀ ਭੱਦਰ ਕਾਲੀ ਮੰਦਰ ਤੋਂ ਅਮਰੀਸ਼ ਰਿਸ਼ੀ, ਲਾਡੀ, ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਤੋਂ ਅਨੀਸ਼ ਬੈਕਟਰ, ਅਮਰ ਸ਼ਰਮਾ ਮੈਨੇਜਰ, ਜਸਮੀਤ ਬਖਸ਼ੀ, ਸ੍ਰੀ ਵਿਸ਼ਵਕਰਮਾ ਮੰਦਿਰ ਕਮੇਟੀ ਤੋਂ ਸ਼ੇਰ ਸਿੰਘ, ਅਵਤਾਰ ਸਿੰਘ ਤਜਿੰਦਰ ਸਿੰਘ ਕਰਤਾਰ ਸਿੰਘ ਨਿਰਮਲ ਸਿੰਘ ਪਾਲ ਕਰਮਜੀਤ ਸਿੰਘ ਤਰਲੋਚਨ ਸਿੰਘ ਕੁਲਦੀਪ ਸਿੰਘ, ਭਗਵਾਨ ਵਾਲਮੀਕੀ ਪ੍ਰਬੰਧਕ ਕਮੇਟੀ ਤੋਂ ਧਰਮਪਾਲ, ਰਾਹੁਲ ਬਡਲਾਨ, ਨੋਈ ਅਤੇ ਹੋਰ ਵੀ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀਆਂ ਜਿਨਾਂ ਦੇ ਵਿਚ ਪ੍ਰੋਫੈਸਰ ਭੰਡਾਰੀ, ਸੁਭਾਸ਼ ਹਾਜ਼ਰ ਹੋਏ | ਇਸ ਮੌਕੇ ਸਭ ਤੋਂ ਪਹਿਲਾਂ ਪੰਡਿਤ ਵੱਲੋਂ ਸ੍ਰੀ ਰਾਮ ਨਾਟਕ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਭੂਮੀ ਪੂਜਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਸ਼ਰਮਾ ਪ੍ਰਧਾਨ ਨਗਰ ਕੌਂਸਲ ਦੋਰਾਹਾ, ਬੌਬੀ ਕਪਲਾ ਕਲੱਬ ਪ੍ਰਧਾਨ, ਰਾਹੁਲ ਵੈਕਟਰ ਰਿਕੀ ਮੁੱਖ ਪ੍ਰਬੰਧਕ, ਨਰਿੰਦਰ ਖੋਸਲਾ ਨੰਦਾ ਉੱਘੇ ਕਾਰੋਬਾਰੀ, ਪ੍ਰੀਆ ਸ਼ਰਮਾ ਕੌਂਸਲਰ, ਅਰਪਨਾ ਕਪਲਾ, ਸੁਖਵਿੰਦਰ ਨੋਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਇੰਦਰਜੀਤ ਸਿੰਘ ਫੌਜੀ ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਵਿੰਗ ਆਮ ਆਦਮੀ ਪਾਰਟੀ, ਪੰਡਿਤ ਰਾਮ ਮਨੋਹਰ ਤਿਵਾੜੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੰਜਾਬ ਸਰਕਾਰ ਪੈਸੇ ਦੀ ਬਜਾਏ ਗੱਲਾਂ ਨਾਲ ਕਰ ਰਹੀ ਵਿਕਾਸ: ਜੁਲਮਗੜ, ਸਿਆੜ
Ad Position 24