ਰਾਮਗੜ੍ਹ ਸੀਕਰੀ, 24 ਸਤੰਬਰ (ਕਟੋਚ)- ਤਲਵਾੜਾ-ਊਨਾ ਮੁੱਖ ਸੜਕ ਤੇ ਪੈਂਦੇ ਪਿੰਡ ਮੰਗੂ ਮੈਰਾ ਵਿਖੇ ਇੱਕ ਸੜਕ ਹਾਦਸੇ ਵਿਚ ਹਿਮਾਚਲ ਪ੍ਰਦੇਸ਼ ਦੇ ਐਕਟਿਵਾ ਸਵਾਰ ਨੌਜਵਾਨ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਜਯੋਤੀ ਪਰਕਾਸ਼ ਉਮਰ ਕਰੀਬ 34 ਸਾਲ ਜੋ ਆਪਣੀ ਐਕਟਿਵਾ ਸਕੂਟਰ ਨੰਬਰ 4 ਕੇ. 08 ਏ.ਪੀ. 6057 ਤੇ ਜਾ ਰਿਹਾ ਸੀ ਦੀ ਟੱਕਰ ਇੱਕ ਟਰਾਲੇ ਜਿਸ ਦਾ ਨੰਬਰ ਐਚ.ਪੀ. 20 ਸੀ-5454 ਨਾਲ ਹੋ ਗਈ ਅਤੇ ਉਸ ਦੀ ਮੌਤ ਹੋ ਗਈ | ਉਕਤ ਮਿ੍ਤਕ ਨੌਜਵਾਨ ਜ਼ਿਲ੍ਹਾ ਕਾਂਗੜਾ ਦੇ ਪਿੰਡ ਦਿਆੜਾ ਦਾ ਦੱਸਿਆ ਜਾ ਰਿਹਾ ਹੈ | ਤਲਵਾੜਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਬੀ. ਬੀ. ਐਮ. ਬੀ ਹਸਪਤਾਲ ਤਲਵਾੜਾ ਦੀ ਮੋਰਚਰੀ ਵਿਚ ਰਖਵਾ ਦਿੱਤੀ ਹੈ | ਮਿ੍ਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ |