ਦੋਰਾਹਾ, 19 ਅਕਤੂਬਰ (ਪੱਤਰ ਪ੍ਰੇਰਕ)-ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ | ਸ਼ੁਰੂਆਤ ਦੀਵਾਲੀ ਦੇ ਤਿਉਹਾਰ ਨਾਲ ਸੰਬੰਧਿਤ ਮਨਰੂਪ ਕੌਰ ਵੱਲੋਂ ਦਿੱਤੇ ਗਏ ਭਾਸ਼ਣ ਨਾਲ ਹੋਈ | ਗੋਵਰਧਨ ਪੂਜਾ ਦਾ ਤਿਉਹਾਰ ਵੀ ਮਨਾਇਆ ਗਿਆ | ਜਿਸ ਬਾਰੇ ਦਸਵੀਂ ਜਮਾਤ ਦੀ ਵਿਦਿਆਰਥਣ ਕਨਿਸ਼ਕਾ ਕਸ਼ਯਪ ਨੇ ਜਾਣਕਾਰੀ ਸਾਂਝੀ ਕੀਤੀ | ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਵੱਲੋਂ ਦੀਵਾਲੀ ਨਾਲ ਸੰਬੰਧਿਤ ਸੁੰਦਰ ਕਵਿਤਾਵਾਂ ਸੁਣਾਈਆਂ ਗਈਆਂ | +2 ਦੀ ਵਿਦਿਆਰਥਣ ਸਿਮਰਨ ਵੱਲੋਂ 'ਰਾਮ ਆਏ ਹੈ' ਨਾਮਕ ਭਜਨ ਪੇਸ਼ ਕੀਤਾ ਗਿਆ | ਸੀਨੀਅਰ ਕਲਾਸ ਦੇ ਵਿਦਿਆਰਥੀਆਂ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਇੱਕ ਐਕਟ ਪੇਸ਼ ਕੀਤਾ ਜਿਸ ਰਾਹੀਂ ਬੱਚਿਆਂ ਨੇ ਪ੍ਰਦੂਸ਼ਣ-ਮੁਕਤ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ | ਅੰਤ ਵਿੱਚ ਰੰਗਾਰੰਗ ਪ੍ਰੋਗਰਾਮ ਦੇ ਤਹਿਤ ਛੇਵੀਂ ਤੇ ਸੱਤਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ 'ਵਧਾਈ ਹੋ, ਵਧਾਈ ਹੋ, ਦੀਵਾਲੀ ਕੀ ਵਧਾਈ ਹੋ' ਗੀਤ 'ਤੇ ਸੁੰਦਰ ਡਾਂਸ ਪੇਸ਼ ਕੀਤਾ ਗਿਆ | ਸਮਾਪਤੀ 'ਤੇ ਸਕੂਲ ਦੇ ਮੁਖੀ ਪ੍ਰੀਤਿਸ਼ ਗੁਸਾਈਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ |