15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬੂਟਾ ਸਿੰਘ ਘੁੰਗਰਾਲੀ ਰਾਜਪੂਤਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਹੋਇਆ • ਅਕਾਲੀ ਨੇਤਾ ਯਾਦੂ, ਸਾਬਕਾ ਕੈਬਨਿਟ ਮੰਤਰੀ ਕੋਟਲੀ, ਲਖਵੀਰ ਸਿੰਘ ਲੱਖਾ ਪਹੁੰਚੇ

Ad Position 21
No active advertisement
ਅਜੀਤ ਡੈਸਕ 20-10-2025
ਬੀਜਾ, 19 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀਆਂ ਸਫ਼ਾ ਅੰਦਰ ਅਹਿਮ ਭੂਮਿਕਾ ਨਿਭਾਉਣ ਵਾਲੇ ਬਜ਼ੁਰਗ ਟਕਸਾਲੀ ਆਗੂ ਤੇ ਸਰਗਰਮ ਵਰਕਰ ਦਵਿੰਦਰ ਸਿੰਘ ਲੇਲ੍ਹ ਤੇ ਹਰਜਿੰਦਰ ਸਿੰਘ ਸੋਨੀ ਲੇਲ੍ਹ ਦੇ ਸਤਿਕਾਰਯੋਗ ਪਿਤਾ ਬੂਟਾ ਸਿੰਘ ਲੇਲ੍ਹ ਨਮਿਤ ਸ੍ਰੀ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਘੁੰਗਰਾਲੀ ਰਾਜਪੂਤਾਂ ਵਿਖੇ ਪਾਏ ਗਏ ਅਤੇ ਸ੍ਰੀ ਗੁਰਦੁਆਰਾ ਸਾਹਿਬ ਵਿਚ ਅਤਿੰਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਹਜ਼ੂਰੀ ਰਾਗੀ ਜਥਾ ਭਾਈ ਅਜੀਤ ਸਿੰਘ ਨੇ ਵੈਰਾਗਮਈ ਕੀਰਤਨ ਕਰਦਿਆਂ ਮੌਤ ਤੇ ਜ਼ਿੰਦਗੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਸਵ. ਬੂਟਾ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਲੇਲ੍ਹ ਪਰਿਵਾਰ ਦੇ ਮੁਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਲਹਿਰਾਂ 'ਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਜੇਲ੍ਹਾਂ ਵੀ ਕੱਟੀਆਂ | ਇਸ ਮੌਕੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦਿਆਂ ਮਾਸਟਰ ਜਗਦੇਵ ਸਿੰਘ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਬਾਪੂ ਬੂਟਾ ਸਿੰਘ ਨੇ ਜਿੱਥੇ ਖੇਤੀਬਾੜੀ 'ਚ ਆਪਣੇ ਪਿਤਾ ਪੁਰਖੀ ਕਿਤੇ 'ਚ ਚੰਗਾ ਰੋਲ ਅਦਾ ਕੀਤਾ, ਉੱਥੇ ਉਨ੍ਹਾਂ ਦੀ ਨੂੰਹ ਰਾਜਪਾਲ ਕੌਰ ਬਹੁਮੰਤਵੀ ਸਹਿਕਾਰੀ ਸਭਾ ਘੁੰਗਰਾਲੀ ਦੇ ਪ੍ਰਧਾਨਗੀ ਸਮੇਂ ਦੌਰਾਨ ਆਪਣੇ ਪਤੀ ਹਰਜਿੰਦਰ ਸਿੰਘ ਦੀ ਸਹਾਇਤਾ ਨਾਲ ਵੱਡਾ ਯੋਗਦਾਨ ਪਾਇਆ | ਇਸ ਮੌਕੇ ਬਾਪੂ ਬੂਟਾ ਸਿੰਘ ਦੇ ਵੱਡੇ ਸਪੁੱਤਰ ਦਵਿੰਦਰ ਸਿੰਘ ਨੂੰ ਗੁਰੂ ਘਰ ਦੇ ਪ੍ਰਧਾਨ ਬੰਤ ਸਿੰਘ ਤੇ ਸਮੂਹ ਕਮੇਟੀ ਵਲੋਂ ਸਿਰਪਾਓ ਦੀ ਬਖਸ਼ਿਸ਼ ਭੇਟ ਕੀਤੀ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਲੱਖਾ ਪਾਇਲ ਸਾਬਕਾ ਵਿਧਾਇਕ, ਬੇਅੰਤ ਸਿੰਘ ਜੱਸੀ ਚੇਅਰਮੈਨ ਲੈਂਡ ਮਾਰਗਜ ਬੈਂਕ ਖੰਨਾ, ਆਪ ਆਗੂ ਹਰਦੀਪ ਸਿੰਘ ਕੁਲਾਰ, ਹਰਪਾਲ ਸਿੰਘ ਚਹਿਲ ਸਾਬਕਾ, ਇਕਬਾਲ ਸਿੰਘ ਕਿਸ਼ਨਗੜ੍ਹ, ਤੇਜਿੰਦਰ ਸਿੰਘ ਇਕੋਲਾਹਾ, ਪੰਜ ਮੈਂਬਰੀ ਕਮੇਟੀ ਦੇ ਸੂਬਾ ਡੇਲੀਗੇਟ ਤਰਲੋਚਨ ਸਿੰਘ ਚਹਿਲ, ਪ੍ਰਧਾਨ ਦਵਿੰਦਰ ਸਿੰਘ ਕੁਲਾਰ, ਰਾਜਿੰਦਰ ਸਿੰਘ ਕਾਹਲੋਂ, ਅਮਨਦੀਪ ਸਿੰਘ ਲੇਲ੍ਹ, ਗੁਰਪ੍ਰੀਤ ਸਿੰਘ ਸਹੋਤਾ, ਡਾਕਟਰ ਚੀਮਾ, ਗੁਰਦੀਪ ਸਿੰਘ ਚੀਮਾ, ਲੱਕੀ ਕਾਹਲੋਂ, ਸੁਰਜਨ ਸਿੰਘ ਕੁੱਪ ਕਲਾਂ, ਗਗਨਦੀਪ ਸਿੰਘ ਗੱਗੂ, ਨੰਬਰਦਾਰ ਤੇਜ਼ੀ, ਰੂਬੀ ਮਹਿੰਦੀਪੁਰ, ਬਾਬਾ ਰਣਜੋਧ ਸਿੰਘ, ਪਿ੍ਤਪਾਲ ਸਿੰਘ ਚਹਿਲ, ਬੰਤ ਸਿੰਘ ਸਹੋਤਾ, ਮੀਤ ਸਿੰਘ, ਡਾਕਟਰ ਮਹਾਂ ਸਿੰਘ, ਅਮਰੀਕ ਸਿੰਘ, ਅਵਤਾਰ ਸਿੰਘ ਕੁਲਾਰ, ਸੁਖਦੀਪ ਸਿੰਘ ਘੁਰਾਲਾ, ਕਰਮਜੀਤ ਸਿੰਘ ਗਿੱਲ, ਰਣਜੋਧ ਸਿੰਘ ਰਾਜਾ, ਸਰਪੰਚ ਅੰਮਿ੍ਤਪਾਲ ਸਿੰਘ, ਜਗਮੋਹਨ ਸਿੰਘ ਮੋਨੀ , ਸੁਰਜਨ ਸਿੰਘ ਅÏਜਲਾ, ਕਾਮਰੇਡ ਰਾਜਿੰਦਰ ਸਿੰਘ ਸਹੋਤਾ, ਦਵਿੰਦਰ ਸਿੰਘ ਲੇਲ੍ਹ, ਚਰਨਜੀਤ ਸਿੰਘ ਚੰਨੀ, ਅਜੀਤ ਸਿੰਘ, ਧਨਵੀਰ ਸਿੰਘ, ਤਲਵਿੰਦਰ ਸਿੰਘ ਗੋਨਾ, ਸੁਖਦਰਸ਼ਨ ਸਿੰਘ, ਕੁਲਦੀਪ ਸਿੰਘ, ਤਲਵਿੰਦਰ ਸਿੰਘ, ਗੁਰਜੀਤ ਸਿੰਘ, ਪਰਮਜੀਤ ਸਿੰਘ ਪੰਮਾ ਮਾਜਰੀ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਪ੍ਰਧਾਨ ਦਵਿੰਦਰ ਸਿੰਘ ਕੁਲਾਰ, ਰਾਜਿੰਦਰ ਸਿੰਘ ਕਾਹਲੋਂ, ਅਮਨਦੀਪ ਸਿੰਘ ਲੇਲ੍ਹ, ਗੁਰਪ੍ਰੀਤ ਸਿੰਘ ਸਹੋਤਾ, ਸਕਿੰਦਰ ਸਿੰਘ ਸਹੋਤਾ, ਜਗਤਾਰ ਸਿੰਘ ਮਾਜਰੀ, ਗੁਰਵੀਰ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਗਿੱਲ, ਜਗਰੂਪ ਸਿੰਘ ਰੂਬੀ ਕੁਲਾਰ, ਕਰਨੈਲ ਸਿੰਘ ਸਹੋਤਾ, ਹਰਮਨ ਸਿੰਘ ਕਾਹਲੋ, ਜਰਨੈਲ ਸਿੰਘ ਕੁਲਾਰ, ਰਵਿੰਦਰ ਸਿੰਘ ਮਹਿੰਦੀਪੁਰ, ਸੁਖਦੇਵ ਸਿੰਘ, ਬਹਾਦਰ ਸਿੰਘ, ਤਾਰਾ ਸਿੰਘ, ਜੱਗਾ ਸਿੰਘ, ਚਰਨਜੀਤ ਸਿੰਘ, ਆਦਿ ਨੇ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ- ਵਿਧਾਇਕ ਗਿਆਸਪੁਰਾ ਅਗਲੀ ਖ਼ਬਰ ਸਰਸਵਤੀ ਸਕੂਲ ਦੋਰਾਹਾ 'ਚ ਦੀਵਾਲੀ ਦਾ ਤਿਉਹਾਰ ਮਨਾਇਆ
Ad Position 24