15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਸਕੂਲ ਖੇਡਾਂ 'ਚ ਹਰਸ਼ਵੀਰ ਸਿੰਘ ਢਿੱਲੋਂ ਨੇ ਸਮਰਾਲਾ ਦਾ ਨਾਂਅ ਚਮਕਾਇਆ

Ad Position 21
No active advertisement
ਅਜੀਤ ਡੈਸਕ 20-10-2025
ਸਮਰਾਲਾ, 19 ਅਕਤੂਬਰ (ਗੋਪਾਲ ਸੋਫਤ)- 69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰ ਸਕੂਲ ਬੈਡਮਿੰਟਨ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿਚ ਪੰਜਾਬ ਦੇ 23 ਜ਼ਿਲਿ੍ਹਆਂ ਦੇ ਸਕੂਲ ਖਿਡਾਰੀਆਂ ਨੇ ਭਾਗ ਲਿਆ | ਲੁਧਿਆਣਾ ਜ਼ਿਲੇ੍ਹ ਵਲੋਂ 14 ਸਾਲ ਤੋਂ ਘੱਟ ਉਮਰ ਵਰਗ ਵਿਚ ਖੇਡਦਿਆਂ ਹਰਸ਼ਵੀਰ ਸਿੰਘ ਢਿੱਲੋਂ ਦੀ ਟੀਮ ਵਲੋਂ ਕੁਆਰਟਰ ਫਾਈਨਲ ਵਿਚ ਹੁਸ਼ਿਆਰਪੁਰ, ਸੈਮੀਫਾਈਨਲ ਵਿਚ ਜਲੰਧਰ ਅਤੇ ਫਾਈਨਲ ਵਿਚ ਗੁਰਦਾਸਪੁਰ ਜ਼ਿਲੇ੍ਹ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਲੁਧਿਆਣਾ ਜ਼ਿਲੇ੍ਹ ਦੀ ਇਸ ਜਿੱਤ ਵਿਚ ਸਮਰਾਲਾ ਦੇ ਖਿਡਾਰੀ ਹਰਸ਼ਵੀਰ ਸਿੰਘ ਢਿੱਲੋਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ | ਜਿਸ ਨੇ ਟੂਰਨਾਮੈਂਟ ਦੇ ਸਾਰੇ ਪਹਿਲੇ ਸਿੰਗਲ ਮੈਚ ਖੇਡੇ ਤੇ ਸਾਰੇ ਮੁਕਾਬਲੇ ਸਿੱਧੇ ਸੈੱਟਾਂ ਵਿਚ ਜਿੱਤੇ ¢ ਹਰਸ਼ਵੀਰ ਸਿੰਘ ਢਿੱਲੋਂ ਦਾ ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਵਿਚ ਪਹੁੰਚਣ 'ਤੇ ਅਕੈਡਮੀ ਦੇ ਕੋਚ ਅਜੇਪਾਲ ਸਿੰਘ ਰਿਆਤ, ਰਸ਼ਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਨਰਿੰਦਰ ਸਿੰਘ ਢਿੱਲੋਂ, ਜਸਵੀਰ ਸਿੰਘ ਮਾਛੀਵਾੜਾ, ਹਰਿੰਦਰ ਸਿੰਘ ਮਾਛੀਵਾੜਾ, ਮਾਣਕ ਸ਼ਰਮਾ, ਲਵਿਸ਼ ਮਾਛੀਵਾੜਾ, ਭੁਪਿੰਦਰ ਸਿੰਘ ਮਾਛੀਵਾੜਾ, ਸਹਿਜਪ੍ਰੀਤ ਕੌਰ ਗਿੱਲ ਤੇ ਰਿਆਤ ਅਕੈਡਮੀ ਦੇ ਖਿਡਾਰੀਆਂ ਨੇ ਭਰਵਾਂ ਸਵਾਗਤ ਕੀਤਾ¢
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਦਿਲਬਰ ਮੁਹੰਮਦ ਖਾਨ ਨੇ ਦੀਵਾਲੀ 'ਤੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਅਗਲੀ ਖ਼ਬਰ ਸਰਕਾਰੀ ਹੋਮਿਓਪੈਥਿਕ ਪੈਨਸ਼ਨਰਜ਼ ਯੂਨੀਅਨ ਪੰਜਾਬ ਵਲੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ
Ad Position 24