12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਦੋਰਾਹਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਡਲ ਯੂਨਾਈਟਿਡ ਨੇਸ਼ਨ ਕਾਨਫ਼ਰੰਸ 'ਚ 6 ਇਨਾਮ ਜਿੱਤੇ

Ad Position 21
No active advertisement
ਅਜੀਤ ਡੈਸਕ 01-11-2025
ਦੋਰਾਹਾ, 31 ਅਕਤੂਬਰ (ਜਸਵੀਰ ਝੱਜ)-ਦੋਰਾਹਾ ਪਬਲਿਕ ਸਕੂਲ ਦੋਰਾਹਾ ਦੇ ਵਿਦਿਆਰਥੀਆਂ ਨੇ ਦਿੱਲੀ ਪਬਲਿਕ ਸਕੂਲ ਖੰਨਾ 'ਚ ਕਰਵਾਏ ਮਾਡਲ ਯੂਨਾਈਟਿਡ ਨੇਸ਼ਨ ਕਾਨਫ਼ਰੰਸ ਵਿਚ ਭਾਗ ਲਿਆ | ਸਮਾਰੋਹ 'ਚ 10 ਸਕੂਲਾਂ ਦੇ ਵਿਦਿਆਰਥੀਆਂ ਨੇ ਵਿਸ਼ਵ ਪੱਧਰੀ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ, ਜਿਸ 'ਚ ਦੋਰਾਹਾ ਪਬਲਿਕ ਸਕੂਲ ਦੋਰਾਹਾ ਦੇ 6 ਵਿਦਿਆਰਥੀ ਜਸਮੀਨ ਕੌਰ (ਪੋਲੈਂਡ) ਨੇ ਵਧੀਆ ਕਮੈਂਡੇਸ਼ਨ, ਅਨਹਦ ਕੌਰ (ਆਸਟ੍ਰੇਲੀਆ) ਨੂੰ ਸਪੈਸ਼ਲ ਮੈਨਸ਼ਨ, ਨਿਸ਼ਠਾ ਬਰਥਵਾਲ (ਭਾਰਤ), ਗੁਰਲੀਨ ਕੌਰ (ਜਪਾਨ), ਅਗਮਜੋਤ ਕੌਰ (ਮਹੂਆ ਮੋਇਤਰਾ) ਅਤੇ ਦਿਲਨਾਜ਼ ਕੌਰ (ਡੈਨਮਾਰਕ) ਨੂੰ ਵਰਵਲ ਮੈਨਸ਼ਨ ਪੁਰਸਕਾਰ ਨਾਲ ਸਨਮਾਨਿਤ ਕੀਤਾ | ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਤੇ ਪਿ੍ੰਸੀਪਲ ਮੋਨਿਕਾ ਸਰਵਾਲ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਧਿਆਪਕ ਅਮਰਜੀਤ ਸਿੰਘ ਮੁੰਡੀ ਦੀ ਵੀ ਪ੍ਰਸ਼ੰਸਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਪ੍ਰੀਖਿਆ 'ਚ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਭਰ 'ਚੋਂ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ ਅਗਲੀ ਖ਼ਬਰ ਗਾਰਡਨ ਵੈਲੀ ਸਕੂਲ 'ਚ ਬੱਚਿਆਂ ਤੇ ਅਧਿਆਪਕਾਂ ਦੇ ਜਨਮ ਦਿਨ ਮਨਾਏ
Ad Position 24