12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਧਾਰਮਿਕ ਪ੍ਰੀਖਿਆ 'ਚ ਝਾੜ ਸਾਹਿਬ ਕਾਲਜ ਦੀਆਂ ਵਿਦਿਆਰਥਣਾਂ ਨੇ ਦੇਸ਼ ਭਰ 'ਚੋਂ ਦੂਜੇ ਤੇ ਤੀਜੇ ਸਥਾਨ 'ਤੇ ਰਹੀਆਂ

Ad Position 21
No active advertisement
ਅਜੀਤ ਡੈਸਕ 01-11-2025
ਮਾਛੀਵਾੜਾ ਸਾਹਿਬ, 31 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੀਆਂ ਵਿਦਿਆਰਥਣਾਂ ਨੇ ਧਾਰਮਿਕ ਪ੍ਰੀਖਿਆ 'ਚੋਂ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ¢ ਵਿੱਦਿਅਕ ਸੈਸ਼ਨ 2024-25 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮਿ੍ਤਸਰ ਸਾਹਿਬ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਦੇਸ਼ ਭਰ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਗਈ¢ ਇਸ ਪ੍ਰੀਖਿਆ 'ਚ ਕਾਲਜ ਦੀਆਂ ਦੋ ਵਿਦਿਆਰਥਣਾਂ ਅਮਨਦੀਪ ਕੌਰ (ਐੱਮ. ਏ. ਭਾਗ-2) ਤੇ ਰਮਨਦੀਪ ਕੌਰ (ਐੱਮ. ਏ. ਭਾਗ-1) ਨੇ ਦਰਜਾ ਚੌਥਾ ਦੀ ਪ੍ਰੀਖਿਆ 'ਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਸ ਪ੍ਰੀਖਿਆ ਵਿਚ ਭਾਗ ਲੈਣ ਵਾਲੇ ਦਰਜਾ ਦੂਜਾ, ਤੀਜਾ ਅਤੇ ਚੌਥਾ ਦੀਆਂ ਸਾਰੀਆਂ ਵਿਦਿਆਰਥਣਾਂ ਵਧੀਆ ਨੰਬਰ ਲੈ ਕੇ ਪਾਸ ਹੋਈਆਂ ਅਤੇ 12 ਵਿਦਿਆਰਥਣਾਂ ਨੇ 70‚ ਤੋਂ ਵੱਧ ਅੰਕ ਲੈ ਕੇ ਧਰਮ ਪ੍ਰਚਾਰ ਕਮੇਟੀ ਵਲੋਂ ਵਜ਼ੀਫ਼ੇ ਵੀ ਪ੍ਰਾਪਤ ਕੀਤੇ ਹਨ¢ ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਧਾਰਮਿਕ ਅਧਿਆਪਕ ਬਲਜਿੰਦਰ ਕੌਰ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੇ ਮੈਰਾਥਨ ਦੌੜ ਲਗਾਈ ਅਗਲੀ ਖ਼ਬਰ ਦੋਰਾਹਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਡਲ ਯੂਨਾਈਟਿਡ ਨੇਸ਼ਨ ਕਾਨਫ਼ਰੰਸ 'ਚ 6 ਇਨਾਮ ਜਿੱਤੇ
Ad Position 24