ਕੁਹਾੜਾ, 1 ਨਵੰਬਰ (ਸੰਦੀਪ ਸਿੰਘ ਕੁਹਾੜਾ)-220 ਕੇ. ਵੀ. ਗਰਿੱਡ ਕੁਹਾੜਾ ਤੋਂ ਚਲਦੇ ਸਾਰੇ 66 ਕੇ. ਵੀ. ਗਰਿੱਡ ਜੰਡਿਆਲੀ, ਭਾਗਪੁਰ, ਚੌਂਤਾ, ਗਹਿਲੇਵਾਲ ਤੇ ਸਾਰੇ 66 ਕੇ. ਵੀ. ਕੁਨੈਕਸ਼ਨਾਂ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ 2 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ¢ ਇਸ ਤੋਂ ਇਲਾਵਾ ਇਨ੍ਹਾਂ ਸਾਰੇ 5 ਨੰਬਰ ਗਰਿੱਡਾਂ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਵੀ ਬੰਦ ਰਹਿਣਗੇ¢ ਇਸ ਸਬੰਧੀ ਜਾਣਕਾਰੀ ਉਪ ਮੰਡਲ ਅਫ਼ਸਰ ਕੁਹਾੜਾ ਇੰਜੀਨੀਅਰ ਗੁਣਦੀਪ ਸਿੰਘ ਮੜੀਆ ਅਤੇ 220 ਕੇ. ਵੀ. ਗਰਿੱਡ ਕੁਹਾੜਾ ਦੇ ਇੰਚਾਰਜ ਇੰਜੀਨੀਅਰ ਰਘਵੀਰ ਸਿੰਘ ਸੰਗੋਵਾਲ ਵਲੋਂ ਦਿੱਤੀ ਗਈ¢