ਅਹਿਮਦਗੜ੍ਹ, 1 ਨਵੰਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਦੇ ਪ੍ਰਬੰਧਾਂ ਸਬੰਧੀ ਕੀਤੇ ਜਾ ਰਹੇ ਵੱਡੇ ਵੱਡੇ ਦਾਅਵੇ ਅੱਜ ਸਥਾਨਕ ਅਨਾਜ ਮੰਡੀ ਵਿਖੇ ਠੁੱਸ ਹੁੰਦੇ ਦਿੱਖ ਰਹੇ ਹਨ¢ ਭਾਵੇਂ ਸ਼ੁਰੂਆਤੀ ਦਿਨਾਂ ਵਿਚ ਨਵੀਂ ਤੇ ਪੁਰਾਣੀ ਅਨਾਜ ਮੰਡੀ ਅੰਦਰ ਵੱਡੀ ਮਾਤਰਾ 'ਚ ਆਏ ਝੋਨੇ ਦੀ ਖ਼ਰੀਦ ਅਤੇ ਢੋਆ ਢੁਆਈ ਦਾ ਕੰਮ ਨਿਰੰਤਰ ਚੱਲਦਾ ਰਿਹਾ¢ ਪਰ ਹੁਣ ਪਿਛਲੇ ਚਾਰ ਦਿਨਾਂ ਤੋਂ ਮੰਡੀ ਤੋਂ ਬਾਹਰਲੇ ਫੜਾਂ ਵਿਖੇ ਢੇਰੀ ਕੀਤੇ ਗਏ ਝੋਨੇ ਦੀ ਖ਼ਰੀਦ ਅਤੇ ਢੋਆ ਢੁਆਈ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ¢ ਦੋ ਟਰੱਕ ਯੂਨੀਅਨਾਂ ਦੇ ਆਪਸੀ ਖਿੱਚੋਤਾਣ ਕਾਰਨ ਵੱਡੀ ਮਾਤਰਾ 'ਚ ਕਿਸਾਨਾਂ ਦਾ ਝੋਨਾ ਕੱਚੇ ਫੜਾਂ ਅੰਦਰ ਰੁਲ ਰਿਹਾ ਹੈ¢ ਪ੍ਰਾਪਤ ਜਾਣਕਾਰੀ ਅਨੁਸਾਰ ਜਗੇੜਾ ਰੋਡ ਸਥਿਤ ਨਵੀਂ ਅਨਾਜ ਮੰਡੀ ਤੋਂ ਬਾਹਰ ਜਿੱਥੇ ਲੁਧਿਆਣਾ ਜ਼ਿਲ੍ਹੇ ਦੀ ਹਦੂਦ ਸ਼ੁਰੂ ਹੋ ਜਾਂਦੀ ਹੈ, ਵਿਖੇ ਪਿਛਲੇ 10-12 ਸਾਲਾਂ ਤੋਂ ਅਹਿਮਦਗੜ੍ਹ ਦੇ ਆੜ੍ਹਤੀ ਝੋਨਾ ਢੇਰੀ ਕਰਵਾਉਂਦੇ ਆ ਰਹੇ ਹਨ | ਜੋ ਖ਼ਰੀਦ ਕੀਤਾ ਝੋਨਾ ਅਹਿਮਦਗੜ੍ਹ ਟਰੱਕ ਯੂਨੀਅਨ ਵਲੋਂ ਚੁੱਕਿਆ ਜਾਂਦਾ ਰਿਹਾ¢ ਪਰ ਇਸ ਵਾਰ ਨਾਲ ਲੱਗਦੀ ਪੋਹੀੜ ਟਰੱਕ ਯੂਨੀਅਨ ਵਲੋਂ ਇਹ ਆਪਣੀ ਹਦੂਦ 'ਚ ਹੋਣ ਦਾ ਦਾਅਵਾ ਕਰਦੇ ਅਹਿਮਦਗੜ੍ਹ ਟਰੱਕ ਯੂਨੀਅਨ ਤੇ ਝੋਨਾ ਚੁੱਕਣ ਦੀ ਰੋਕ ਲਗਾ ਦਿੱਤੀ ਗਈ¢ ਜਿਸ ਕਾਰਨ ਕਈ ਦਿਨਾਂ ਤੋਂ ਦੋਨਾਂ ਯੂਨੀਅਨਾਂ ਵਿਚਕਾਰ ਰੇੜਕਾ ਜਾਰੀ ਹੈ¢ ਪਰ ਇੱਥੇ ਢੇਰੀ ਕਰੀਬ 20-22 ਹਜਾਰ ਝੋਨੇ ਦੀਆਂ ਬੋਰੀਆਂ ਖੁੱਲੇ੍ਹ ਆਸਮਾਨ ਹੇਠ ਰੁਲ ਰਹੀਆਂ ਹਨ¢ ਜੇਕਰ ਜਲਦ ਹੀ ਝੋਨਾ ਇੱਥੋਂ ਨਾ ਚੁੱਕਿਆ ਗਿਆ ਤਾਂ ਵੱਡਾ ਨੁਕਸਾਨ ਹੋਵੇਗਾ ਕਿਉਂਕਿ ਅਗਲੇ ਦਿਨੀਂ ਭਾਰੀ ਬਰਸਾਤ ਦੀ ਸੰਭਾਵਨਾ ਹੈ¢ ਦੱਸਿਆ ਗਿਆ ਹੈ ਕਿ ਨਵੀਂ ਅਨਾਜ ਮੰਡੀ ਅੰਦਰ ਜਗ੍ਹਾ ਦੀ ਘਾਟ ਆਉਣ ਕਾਰਨ ਕੁੱਝ ਆੜ੍ਹਤੀ ਸ਼ੁਰੂ ਤੋਂ ਹੀ ਬਾਹਰ ਝੋਨਾ ਢੇਰੀ ਕਰਵਾ ਲੈਂਦੇ ਹਨ¢ ਇਸੇ ਸਬੰਧੀ ਸਰਕਾਰੀ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਬੇਵੱਸ ਨਜ਼ਰ ਆ ਰਹੇ ਹਨ ਪਰ ਆੜ੍ਹਤੀਆਂ ਅਤੇ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਜਲਦ ਹੀ ਇੱਥੇ ਪਿਆ ਝੋਨਾ ਖ਼ਰੀਦ ਕੀਤਾ ਜਾਵੇ¢