ਬੀਜਾ, 1 ਨਵੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਹਲਕਾ ਖੰਨਾ ਦੇ 3 ਪਿੰਡਾਂ ਵਿੱਚ 1 ਕਰੋੜ, 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੰਚਾਇਤ ਘਰਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ | ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਦੈਹਿੜੂ ਵਿਖੇ 40 ਲੱਖ ਰੁਪਏ, ਪਿੰਡ ਮਹਿੰਦੀਪੁਰ ਵਿਖੇ 40 ਲੱਖ ਰੁਪਏ ਅਤੇ ਪਿੰਡ ਭੁਮੱਦੀ ਵਿਖੇ 40 ਲੱਖ ਰੁਪਏ ਲਾਗਤ ਨਾਲ ਬਣੇ ਪੰਚਾਇਤ ਘਰਾਂ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ | ਪੇਂਡੂ ਵਿਕਾਸ ਤੇ ਪੰਚਾਇਤ ਸੌਂਦ ਨੇ ਹਲਕਾ ਖੰਨਾ ਦੇ ਪਿੰਡ ਭੁਮੱਦੀ ਲਈ ਵੱਡੇ ਐਲਾਨ ਕਰਦਿਆਂ ਕਿਹਾ ਦੈਹਿੜੁ ਜੀ. ਟੀ. ਰੋਡ ਤੋਂ ਖੰਨਾ-ਮਲੇਰਕੋਟਲਾ ਤੱਕ ਵਾਇਆ ਭੁਮੱਦੀ, ਚਕੋਹੀ ਸੜਕ ਜਿਸ ਦੀ ਲੰਬਾਈ 7.5 ਕਿਲੋਮੀਟਰ ਹੈ ਨੂੰ ਨਵੀਂ ਬਣਾਉਣ ਦਾ ਕੰਮ ਜਲਦ ਸ਼ੁਰੂ ਕਰਵਾਇਆ ਜਾਵੇਗਾ | ਪਿੰਡ ਭੁਮੱਦੀ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਐਂਡ ਵੈੱਲਨੈੱਸ ਸੈਂਟਰ (ਐਚ.ਡਬਲਯੂ.ਸੀ) ਬਣਾਇਆ ਜਾਵੇਗਾ | ਮਾਡਰਨ ਪਲੇਅ ਗਰਾਊਾਡ ਬਣਾਉਣ ਲਈ 40 ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਜੋ 6 ਮਹੀਨੇ ਵਿੱਚ ਮਾਡਰਨ ਪਲੇਅ ਗਰਾੳਾੂਡ ਬਣਕੇ ਤਿਆਰ ਹੋ ਜਾਵੇਗਾ, ਜਿਸ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਹੋਣਗੀਆਂ | ਪਿੰਡ ਭੁਮੱਦੀ ਦੇ ਐਸ. ਸੀ. ਸ਼ਮਸ਼ਾਨ ਘਾਟ ਦਾ ਫਰਸ਼ ਲਗਾਉਣ ਲਈ 3 ਲੱਖ ਰੁਪਏ ਅਤੇ ਐਸ. ਸੀ ਧਰਮਸ਼ਾਲਾ ਦੀ ਮੁਰੰਮਤ ਕਰਵਾਉਣ ਲਈ 2 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਪਿੰਡ ਭੁਮੱਦੀ ਦੇ ਹੋਰ ਵਿਕਾਸ ਕਾਰਜਾਂ ਲਈ ਜਲਦ ਹੀ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਉਨ੍ਹਾਂ ਪਿੰਡ ਮਹਿੰਦੀਪੁਰ ਦੇ ਸੀਵਰੇਜ ਦਾ ਕੰਮ ਮੁਕੰਮਲ ਕਰਨ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਤੋਂ ਇਲਾਵਾ ਪਿੰਡ ਮਹਿੰਦੀਪੁਰ ਵਿੱਚ ਪਲੇਅ ਗਰਾਊਾਡ ਬਣਾਉਣ ਲਈ ਵੀ 11.37 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦੈਹਿੜੂ, ਓ. ਐਸ. ਡੀ ਕਰੁਣ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕਿਸਾਨ ਵਿੰਗ ਦੇ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਲਿਬੜਾ, ਬੀ. ਡੀ. ਪੀ. ਓ. ਖੰਨਾ ਸਤਵਿੰਦਰ ਸਿੰਘ ਕੰਗ, ਐਸ. ਡੀ. ਓ ਅਰਪਿਤ ਸ਼ਰਮਾ, ਪੰਚਾਇਤ ਅਫ਼ਸਰ ਕੁਲਦੀਪ ਸਿੰਘ, ਜੇ. ਈ ਗੁਰਮੀਤ ਸਿੰਘ, ਜੇ.ਈ ਗੁਰਪ੍ਰੀਤ ਸਿੰਘ, ਸੈਕਟਰੀ ਗੁਰਮੀਤ ਸਿੰਘ, ਸੈਕਟਰੀ ਵਿਕਾਸ ਬੱਤਾ, ਸੈਕਟਰੀ ਮਨਦੀਪ ਸਿੰਘ, ਬਲਾਕ ਪ੍ਰਧਾਨ ਸੁਖਜੀਤ ਸਿੰਘ ਕਾਹਲੋ, ਬਲਾਕ ਪ੍ਰਧਾਨ ਅਤੇ ਸਰਪੰਚ ਮਹਿੰਦੀਪੁਰ ਸੁਰਜੀਤ ਸਿੰਘ, ਹਲਕਾ ਸੋਸ਼ਲ ਮੀਡੀਆ ਇੰਚਾਰਜ ਗੌਰਵ ਮੋਦਗਿੱਲ, ਕੀਮਤੀ ਲਾਲ, ਪਿੰਡ ਦਹਿੜੂ ਦੇ ਸਰਪੰਚ ਸੁਰਿੰਦਰ ਕੌਰ, ਪਿੰਡ ਭੁਮੱਦੀ ਦੇ ਸਰਪੰਚ ਹਰਮਨਜੀਤ ਸਿੰਘ ਲੋਕਾਂ ਨੇ ਸ਼ਮੂਲੀਅਤ ਕੀਤੀ |