ਮਾਛੀਵਾੜਾ ਸਾਹਿਬ, 3 ਨਵੰਬਰ (ਰਾਜਦੀਪ ਸਿੰਘ ਅਲਬੇਲਾ)-ਤਿਉਹਾਰਾਂ ਦਾ ਸੀਜ਼ਨ ਖ਼ਤਮ ਹੋਣ ਤੋਂ ਬਾਅਦ ਵੀ ਕੁੱਝ ਕੁ ਦੁਕਾਨਦਾਰਾਂ ਵਲੋਂ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਹਟਾਉਣ ਲਈ ਨਗਰ ਕੌਂਸਲ ਮੁੜ ਤੋਂ ਮੁਹਿੰਮ ਸ਼ੁਰੂ ਕਰੇਗੀ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਕੌਂਸਲ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਕੀਤਾ ¢ ਪ੍ਰਧਾਨ ਕੁੰਦਰਾ ਨੇ ਕਿਹਾ ਕਿ ਇਸ ਮੁਹਿੰਮ ਵਿਚ ਦੁਕਾਨਦਾਰ ਸਾਥ ਦੇਣ ਅਤੇ ਨਗਰ ਕੌਂਸਲ ਵਲੋਂ ਲਗਾਈ ਗਈ ਪੀਲੀ ਪੱਟੀ ਤੋਂ ਬਾਹਰ ਆਪਣਾ ਸਾਮਾਨ ਨਾ ਰੱਖਣ¢ ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ੇ ਹਟਾਉਣ ਦੌਰਾਨ ਨਗਰ ਕੌਂਸਲ ਟੀਮ ਨੂੰ ਜਿਸ ਵੀ ਦੁਕਾਨਦਾਰ ਦਾ ਸਾਮਾਨ ਪੀਲੀ ਪੱਟੀ ਤੋਂ ਬਾਹਰ ਦਿਖੇਗਾ, ਉਸ ਤੋਂ ਭਾਰੀ ਜੁਰਮਾਨੇ ਦੀ ਵਸੂਲੀ ਕੀਤੀ ਜਾਵੇਗੀ¢ ਇਸ ਲਈ ਉਹ ਅਪੀਲ ਕਰਦੇ ਹਨ ਕਿ ਇਨ੍ਹਾਂ ਕਬਜ਼ਿਆਂ ਨੂੰ ਜਲਦ ਹਟਾ ਲਿਆ ਜਾਵੇਗਾ ਕਿਉਂਕਿ ਇਸ ਮਾਮਲੇ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ¢ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਨਗਰ ਕੌਂਸਲ ਦੇ ਧਿਆਨ ਵਿਚ ਧਾਰਮਿਕ ਜਥੇਬੰਦੀਆਂ ਤੇ ਸੰਗਤਾਂ ਨੇ ਲਿਆਂਦਾ ਕਿ ਦਸੰਬਰ ਮਹੀਨੇ ਵਿਚ ਮਾਛੀਵਾੜਾ ਸਾਹਿਬ ਦਾ ਇਤਿਹਾਸਕ ਜੋੜ ਮੇਲ ਆਉਣ ਵਾਲਾ ਹੈ, ਜਿਸ ਤੋਂ ਪਹਿਲਾਂ ਚਰਨ ਕੰਵਲ ਚੌਂਕ ਤੋਂ ਗੁਰੂ ਘਰ ਨੂੰ ਜਾਂਦੀ ਖਸਤਾ ਹਾਲਤ ਸੜਕ ਦੀ ਸਾਰ ਲਈ ਜਾਵੇ ¢ ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਦਾ ਹੁਕਮ ਮੰਨਦਿਆਂ ਜਲਦ ਇਸ ਸੜਕ ਦੀ ਮੁਰੰਮਤ ਸ਼ੁਰੂ ਕਰਵਾ ਦਿੱਤੀ ਜਾਵੇ¢