15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਫੀਡ ਕੰਪਨੀ ਦੇ ਸੇਲਜ਼ਮੈਨ ਤੋਂ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਨਕਦੀ ਵਾਲਾ ਬੈਗ ਤੇ ਮੋਬਾਈਲ ਖੋਹਿਆ, ਹੋਏ ਫ਼ਰਾਰ

Ad Position 21
No active advertisement
ਅਜੀਤ ਡੈਸਕ 04-11-2025
ਰਾਏਕੋਟ, 3 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਤਲਵੰਡੀ-ਹੇਰਾਂ ਰੋਡ 'ਤੇ ਇਕ ਫੀਡ ਕੰਪਨੀ ਦੇ ਕਰਮਚਾਰੀ ਤੋਂ 3 ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਮੋਟਰਸਾਈਕਲ ਸਵਾਰ ਨੂੰ ਸੁੱਟ ਕੇ ਉਸ ਪਾਸੋਂ ਨਗਦੀ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਮੌਕੇ ਫੀਡ ਕੰਪਨੀ ਦੇ ਮਾਲਕ ਬਲਜਿੰਦਰ ਸਿੰਘ ਮਿੰਟੂ ਜੱਟਪੁਰਾ ਨੇ ਦੱਸਿਆ ਕਿ ਉਹ ਬਲੈਕ ਸਟੋਨ ਫੀਡ ਕੰਪਨੀ ਦਾ ਕਾਰੋਬਾਰ ਕਰਦਾ ਹੈ, ਉਸ ਦਾ ਸੇਲਜ਼ਮੈਨ ਚਰਨਪ੍ਰ੍ਰੀਤ ਸਿੰਘ (24) ਪੁੱਤਰ ਸਤਪਾਲ ਸਿੰਘ ਵਾਸੀ ਜੱਟਪੁਰਾ, ਜਦੋਂ ਦੁਪਹਿਰ 2:30 ਵਜੇ ਦੇ ਕਰੀਬ ਪਿੰਡ ਮੰਡਿਆਣੀ ਤੋਂ ਉਗਰਾਹੀ ਕਰਕੇ ਵਾਪਿਸ ਪਿੰਡ ਤਲਵੰਡੀ ਰਾਏ ਨੂੰ ਆ ਰਿਹਾ ਸੀ ਤਾਂ ਇਸੇ ਦੌਰਾਨ ਹੇਰਾਂ ਰੋਡ 'ਤੇ 3 ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵਲੋਂ ਉਸ ਦੇ ਮੋਟਰਸਾਈਕਲ ਪੀ.ਬੀ. 10 ਈ.ਕੇ. 5103 ਨੂੰ ਧੱਕਾ ਦੇ ਕੇ ਸੁੱਟ ਲਿਆ, ਜਿਸ ਦੌਰਾਨ ਉਸ ਦਾ ਨਗਦੀ ਵਾਲਾ ਬੈਗ, ਮੋਬਾਈਲ ਫ਼ੋਨ ਤੇ ਮੋਟਰਸਾਈਕਲ ਦੀ ਚਾਬੀ ਖੋਹ ਕੇ ਤਲਵੰਡੀ ਰਾਏ ਵੱਲ ਨੂੰ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ | ਇਸ ਘਟਨਾ ਸਬੰਧੀ ਪੁਲਿਸ ਹੈਲਪਲਾਈਨ ਨੰਬਰ 'ਤੇ ਕਾਲ ਕਰਕੇ ਸੂਚਿਤ ਕੀਤਾ, ਜਿਸ ਉਪਰੰਤ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਤੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ ਘਟਨਾ ਸਥਾਨ 'ਤੇ ਪੁੱਜੇ | ਜਿੰਨ੍ਹਾਂ ਪੀੜਤ ਚਰਨਪ੍ਰੀਤ ਸਿੰਘ ਦੇ ਬਿਆਨ ਦਰਜ ਕੀਤੇ, ਜਿਸ ਦੌਰਾਨ ਪੀੜਤ ਨੇ ਦੱਸਿਆ ਕਿ ਉਹ ਪਿੰਡ ਮੰਡਿਆਣੀ ਤੋਂ 30-35 ਹਜ਼ਾਰ ਰੁਪਏ ਉਗਰਾਹੀ ਕਰਕੇ ਵਾਪਿਸ ਮੁੜਿਆ ਸੀ | ਇਸੇ ਦੌਰਾਨ ਹੀ ਲੁਟੇਰਿਆਂ ਨੇ ਘਟਨਾ ਨੂੰ ਅੰਜ਼ਾਮ ਦੇ ਦਿੱਤਾ | ਇਸ ਘਟਨਾ ਉਪਰੰਤ ਡੀ.ਐੱਸ.ਪੀ. ਹਰਜਿੰਦਰ ਸਿੰਘ ਅਤੇ ਪੁਲਿਸ ਥਾਣਾ ਸਦਰ ਰਾਏਕੋਟ ਦੇ ਕੁਲਵਿੰਦਰ ਸਿੰਘ ਵਲੋਂ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਗਿਆ ਹੈ ਅਤੇ ਜਲਦ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਦੀ ਆਜ਼ਾਦੀ ਦੇ 78 ਸਾਲ ਬੀਤਣ 'ਤੇ ਵੀ ਸ਼ਹੀਦਾਂ ਦੇ ਸੁਪਨੇ ਸਾਕਾਰ ਨਹੀਂ ਹੋਏ-ਸ੍ਰੀ ਐੱਮ.ਏ ਬੇਬੀ ਅਗਲੀ ਖ਼ਬਰ ਡਾ. ਕੰਗ ਨੇ ਪਿੰਡ ਖੁਰਸੈਦਪੁਰਾ ਵਿਖੇ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਸਰਟੀਫ਼ਿਕੇਟ ਵੰਡੇ
Ad Position 24