ਖੰਨਾ, 23 ਨਵੰਬਰ (ਹਰਜਿੰਦਰ ਸਿੰਘ ਲਾਲ)-ਨÏਵੇਂ ਪਾਤਿਸ਼ਾਹ ਸ੍ਰੀ ਗੁਰੁ ਤੇਗ ਬਹਾਦਰ ਜੀ, ਸ਼ਹੀਦ ਭਾਈ ਮਤੀ ਦਾਸ, ਸ਼ਹੀਦ ਭਾਈ ਸਤੀ ਦਾਸ ਅਤੇ ਸ਼ਹੀਦ ਭਾਈ ਦਿਆਲ ਦਾਸ ਜੀ ਦੀ 350 ਸਾਲਾ ਸ਼ਤਾਬਦੀ ਦੇ ਸਬੰਧ 'ਚ ਸ਼ਹੀਦੀ ਮਾਰਚ ਨਗਰ ਕੀਰਤਨ ਸਜਾਇਆ ਗਿਆ | ਇਹ ਸ਼ਹੀਦੀ ਮਾਰਚ ਨਗਰ ਕੀਰਤਨ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਜੀਟੀ ਰੋਡ, ਖੰਨਾ ਤੋਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਆਰੰਭ ਹੋਇਆ | ਜੋ ਖੰਨਾ ਸ਼ਹਿਰ ਦੇ ਸਮਰਾਲਾ ਰੋਡ, ਲਲਹੇੜੀ ਰੋਡ, ਸਮਾਧੀ ਰੋਡ ਤੋਂ ਹੁੰਦਾ ਹੋਇਆ ਜਰਗ ਚÏਾਕ, ਭੱਟੀਆ, ਲਿਬੜਾ, ਮੋਹਨਪੁਰ, ਦਹਿੜੂ, ਬੀਜਾ ਤੋਂ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਸਮਾਪਤ ਹੋਇਆ ¢ ਇਸ ਨਗਰ ਕੀਰਤਨ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੀਵਨੀ ਅਤੇ ਸ਼ਹੀਦ ਸਿੰਘਾਂ ਦੀ ਸ਼ਹਾਦਤ ਦਾ ਪੂਰਾ ਜੀਵਨ ਐਲ.ਈ.ਡੀ 'ਤੇ ਵੀ ਦਿਖਾਇਆ ਗਿਆ | ਨਗਰ ਕੀਰਤਨ ਵਿਚ ਗੱਤਕਾ ਪਾਰਟੀ ਦੇ ਨÏਜਵਾਨਾਂ ਨੇ ਜੰਗਜੂ ਜ਼ੋਹਰ ਦਿਖਾਏ ਗਏ | ਰਾਗੀ ਜਥਿਆਂ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਬੀਬੀਆਂ ਦੇ ਜਥਿਆਂ ਵਲੋਂ ਵੀ ਸਾਰੇ ਰਸਤੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਗੁਣਗਾਨ ਕੀਤਾ ਗਿਆ | ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਕਈ ਥਾਵਾਂ ਉੱਪਰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ ਪ੍ਰਧਾਨ, ਗੁਰਕੀਰਤ ਸਿੰਘ ਕੋਟਲੀ ਸਾਬਕਾ ਕੈਬਨਿਟ ਮੰਤਰੀ, ਇਕਬਾਲ ਸਿੰਘ ਚੰਨੀ ਸਾਬਕਾ ਪ੍ਰਧਾਨ ਨਗਰ ਕੋਂਸਲ ਖੰਨਾ, ਜਤਿੰਦਰ ਸਿੰਘ ਈਸੜੂ ਯੂਨਾਇਟੇਡ ਅਕਾਲੀ ਦਲ, ਹਰਪਾਲ ਸਿੰਘ ਰਸੂਲੜਾ ਅਵਤਾਰ ਸਿੰਘ ਕੈਂਥ ਸਕੱਤਰ, ਰਵਿੰਦਰ ਸਿੰਘ ਬੱਬਲੂ, ਹਰਵੀਰ ਸਿੰਘ ਸੋਨੂੰ, ਗੁਰਪ੍ਰੀਤ ਸਿੰਘ ਡੀਸੀ, ਰਮਨਜੀਤ ਸਿੰਘ ਸÏਾਦ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ ਸਲÏਦੀ ਡਾਇਰੈਕਟਰ ਸ੍ਰੀ ਗੁਰੂ ਅਰਜਨ ਦੇਵ ਧਰਮ ਪ੍ਰਚਾਰ ਟਰੱਸਟ ਸਲÏਦੀ ਸਿੰਘਾਂ ਦੀ, ਗੁਰਮੁੱਖ ਸਿੰਘ ਚਾਹਲ, ਅਜੀਤਪਾਲ ਸਿੰਘ ਲੋਟੇ, ਹਰਦੀਪ ਸਿੰਘ ਲੋਟੇ, ਗੁਰਵਿੰਦਰ ਸਿੰਘ ਸਲਾਣਾ ਆਦਿ ਹਾਜ਼ਰ ਸਨ |