02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

12 ਔਰਤਾਂ ਦਾ ਗਰੋਹ ਨਗਰ ਕੀਰਤਨ 'ਚ ਲੁੱਟ-ਖੋਹ ਕਰਦਾ ਚੜਿ੍ਹਆ ਪੁਲਿਸ ਅੜਿੱਕੇ

Ad Position 21
No active advertisement
ਅਜੀਤ ਡੈਸਕ 24-11-2025

ਮਾਛੀਵਾੜਾ ਸਾਹਿਬ, 23 ਨਵੰਬਰ (ਰਾਜਦੀਪ ਸਿੰਘ ਅਲਬੇਲਾ/ਮਨੋਜ ਕੁਮਾਰ)-ਮਾਛੀਵਾੜਾ ਪੁਲਿਸ ਨੇ ਆਸਾਮ ਦੇ ਧੋਬੜੀ ਸਾਹਿਬ ਤੋਂ ਮਾਛੀਵਾੜਾ ਪੁੱਜੇ ਨਗਰ ਕੀਰਤਨ ਦਾ ਅਗਲੇ ਪੜਾਅ ਲਈ ਰਵਾਨਾ ਹੋਣ ਸਮੇਂ ਸ਼ਾਮਲ ਸੰਗਤ ਨੂੰ ਲੁੱਟਣ ਦੀ ਫ਼ਿਰਾਕ ਵਿਚ ਆਈਆਂ 12 ਔਰਤਾਂ ਦਾ ਇੱਕ ਵੱਡਾ ਗਿਰੋਹ ਕਾਬੂ ਕਰ ਲਿਆ | ਜਿਸ ਕਾਰਨ ਪੁਲਿਸ ਦੀ ਮੁਸਤੈਦੀ ਕਾਰਨ ਕਈ ਵਾਰਦਾਤਾਂ ਹੋਣ ਤੋਂ ਬਚਾਅ ਹੋ ਗਿਆ¢ ਪੁਲਿਸ ਕੋਲ ਆੜ੍ਹਤੀ ਤੇਜਵਿੰਦਰ ਸਿੰਘ ਉਰਫ਼ ਡੀ. ਸੀ. ਨੇ ਬਿਆਨ ਦਰਜ ਕਰਵਾਏ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਛੀਵਾੜਾ ਦੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਤਾਂ ਅਨਾਜ ਮੰਡੀ ਦੇ ਬਾਹਰ ਪੁੱਜਾ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਪਾਲਕੀ ਸਾਹਿਬ ਕੋਲ ਗਿਆ¢ ਪ੍ਰਸਾਦਿ ਲੈਣ ਉਪਰੰਤ ਜਦੋਂ ਉਹ ਪਿੱਛੇ ਆਇਆ ਤਾਂ ਉਸ ਨੇ ਆਪਣੀ ਜੇਬ ਨੂੰ ਹੱਥ ਮਾਰਿਆ ਤਾਂ ਦੇਖਿਆ ਕਿ ਉਸ 'ਚੋਂ ਪਰਸ ਗ਼ਾਇਬ ਸੀ¢ ਬਿਆਨਕਰਤਾ ਅਨੁਸਾਰ ਉਸ ਦੇ ਪਰਸ ਵਿਚ 16 ਹਜ਼ਾਰ ਰੁਪਏ ਨਕਦ, ਡਰਾਈਵਿੰਗ ਲਾਇਸੈਂਸ, ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਚੋਰੀ ਹੋ ਚੁੱਕੇ ਸਨ¢ ਇਸ ਤੋਂ ਇਲਾਵਾ ਨਾਲ ਹੀ ਖੜ੍ਹੇ ਆੜ੍ਹਤੀ ਸ਼ਸ਼ੀ ਭਾਟੀਆ ਨੇ ਦੱਸਿਆ ਕਿ ਉਸ ਦਾ ਪਰਸ ਵੀ ਚੋਰੀ ਹੋ ਚੁੱਕਾ ਹੈ, ਜਿਸ 'ਚ 11 ਹਜ਼ਾਰ ਰੁਪਏ ਨਕਦ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਹੋ ਚੁੱਕੇ ਸਨ¢ ਮਾਛੀਵਾੜਾ ਸਾਹਿਬ ਦੀ ਇੱਕ ਮਹਿਲਾ ਭਿੰਦਰ ਕੌਰ ਪਤਨੀ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸ ਦੇ ਖੱਬੇ ਹੱਥ 'ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਹੈ¢ ਮਾਛੀਵਾੜਾ ਪੁਲਿਸ ਵਲੋਂ ਇਨ੍ਹਾਂ ਦੇ ਬਿਆਨਾਂ ਦੇ ਅਧਾਰ 'ਤੇ ਪਰਚਾ ਦਰਜ ਕਰ ਤੁਰੰਤ ਨਗਰ ਕੀਰਤਨ ਵਿਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲੇ ਗਰੋਹ ਦੀ ਤਲਾਸ਼ ਸ਼ੁਰੂ ਕੀਤੀ ਤਾਂ ਇਹ 12 ਔਰਤਾਂ ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ, ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ, ਅਮਰਜੀਤ ਕੌਰ ਵਾਸੀ ਪਿੰਡ ਜੌਲੀਆਂ, ਬਿਮਲਾ ਕੌਰ, ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ, ਲਵਪ੍ਰੀਤ ਕੌਰ, ਮੁਖਤਿਆਰੋ ਉਰਫ਼ ਹੁਸ਼ਿਆਰੋ ਉਰਫ਼ ਸੀਤੋ ਵਾਸੀ ਸਮੁੰਦਗੜ੍ਹ ਛੰਨਾ, ਰੇਖਾ ਵਾਸੀ ਪਿੰਡ ਮਾਜੀ, ਕੈਲੋ ਵਾਸੀ ਹੰਡਿਆਇਆ, ਪ੍ਰੀਤੋ ਉਰਫ਼ ਬੀਰੋ ਵਾਸੀ ਇੰਦਰਾ ਬਸਤੀ ਸੁਨਾਮ, ਸਰਬੋ ਉਰਫ਼ ਮੋਨੀ ਉਰਫ਼ ਸੋਨੀ ਵਾਸੀ ਬਰਨਾਲਾ, ਕਿ੍ਸ਼ਨਾ ਵਾਸੀ ਪਿੰਡ ਸ਼ੇਰ ਮਾਜਰਾ, ਜਰਨੈਲ ਕੌਰ ਵਾਸੀ ਬਾਘੜੀਆਂ ਦੇ ਗਿਰੋਹ ਨੂੰ ਗਿ੍ਫ਼ਤਾਰ ਕਰ ਲਿਆ ਗਿਆ¢ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਰਿਮਾਂਡ 'ਤੇ ਲਿਆਂਦਾ ਹੈ ਅਤੇ ਪੁੱਛਗਿੱਛ ਕੀਤੀ ਜਾਵੇਗੀ¢ ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੀਆਂ 12 ਔਰਤਾਂ ਦੇ ਗਰੋਹ 'ਚੋਂ ਕਈ ਔਰਤਾਂ ਅਜਿਹੀਆਂ ਹਨ ਜਿਨ੍ਹਾਂ 'ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ 'ਚ ਅਪਰਾਧਿਕ ਮਾਮਲੇ ਦਰਜ ਹਨ¢ ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ 'ਤੇ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਥਾਣੇ ਵਿਚ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ¢ ਉਨ੍ਹਾਂ ਕਿਹਾ ਕਿ ਮਾਛੀਵਾੜਾ ਪੁਲਿਸ ਦੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ੲਹ ਗਿਰੋਹ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇਨ੍ਹਾਂ ਨੇ ਨਗਰ ਕੀਰਤਨ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ¢ ਪੁਲਿਸ ਵਲੋਂ ਗਿ੍ਫ਼ਤਾਰ ਕੀਤੀਆਂ 12 ਔਰਤਾਂ 'ਚੋਂ ਤਿੰਨ ਔਰਤਾਂ ਅਜਿਹੀਆਂ ਹਨ ਜਿਨ੍ਹਾਂ ਦੇ ਤਿੰਨ-ਤਿੰਨ ਨਾਮ ਸਾਹਮਣੇ ਆਏ ਹਨ¢ ਇਹ ਔਰਤਾਂ ਜਦੋਂ ਅਪਰਾਧਿਕ ਮਾਮਲਾ ਦਰਜ ਹੁੰਦਾ ਹੈ ਤਾਂ ਉਸ ਤੋਂ ਬਾਅਦ ਆਪਣਾ ਨਾਮ ਬਦਲ ਲੈਂਦੀਆਂ ਹਨ¢ ਇੱਥੋਂ ਤੱਕ ਆਪਣਿਆਂ ਪਤੀਆਂ ਦਾ ਨਾਮ ਵੀ ਬਦਲ ਲੈਂਦੀਆਂ ਹਨ ਤਾਂ ਜੋ ਪਿਛਲਾ ਕੋਈ ਅਪਰਾਧਿਕ ਰਿਕਾਰਡ ਨਾ ਮਿਲ ਸਕੇ¢ ਸਥਾਨਕ ਪੁਲਿਸ ਵਲੋਂ ਜਦੋਂ 12 ਔਰਤਾਂ ਗਿ੍ਫ਼ਤਾਰ ਕੀਤੀਆਂ ਗਈਆਂ ਹਨ ਤਾਂ ਬੜਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਇਨ੍ਹਾਂ ਸਾਰੀਆਂ ਔਰਤਾਂ ਦੀ ਪੈਰਵਾਈ ਕਰਨ ਲਈ ਕੋਈ ਵੀ ਪਰਿਵਾਰਕ ਮੈਂਬਰ ਮਾਛੀਵਾੜਾ ਥਾਣਾ ਨਾ ਪੁੱਜਾ¢ ਪੁਲਸ ਵਲੋਂ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਰਿਮਾਂਡ 'ਤੇ ਵੀ ਲਿਆਂਦਾ ਗਿਆ ¢
Ad Position 22
No active advertisement
ਪਿਛਲੀ ਖ਼ਬਰ ਚੱਕ ਕਲਾਂ ਦੀ ਗ੍ਰਾਮ ਪੰਚਾਇਤ ਨੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ-ਇਕ ਜ਼ਖ਼ਮੀ
Ad Position 24