02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਚੱਕ ਕਲਾਂ ਦੀ ਗ੍ਰਾਮ ਪੰਚਾਇਤ ਨੇ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਵਾਇਆ

Ad Position 21
No active advertisement
ਅਜੀਤ ਡੈਸਕ 24-11-2025
ਹੰਬੜਾਂ, 23 ਨਵੰਬਰ (ਹਰਵਿੰਦਰ ਸਿੰਘ ਮੱਕੜ)-ਨਜ਼ਦੀਕੀ ਪਿੰਡ ਚੱਕ ਕਲਾਂ ਵਿਖੇ ਕੱਟੇ ਗਏ ਪਲਾਟਾਂ ਵਿਚ ਗ੍ਰਾਮ ਪੰਚਾਇਤ ਵਲੋਂ ਪੰਜ ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਦੇ ਕੰਮ ਦਾ ਉਦਘਾਟਨ ਕਰਦਿਆਂ ਕਹੀ ਨਾਲ ਟੱਕ ਲਾ ਕੇ ਕੰਮ ਸ਼ੁਰੂ ਕਰਵਾਇਆ ਗਿਆ | ਇਸ ਸਮੇਂ ਸਰਪੰਚ ਜਗਮੋਹਨ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਕੇ.ਐੱਨ.ਐੱਸ. ਕੰਗ ਵਲੋਂ ਪਿਛਲੇ ਦਿਨੀਂ ਪਿੰਡ ਵਿਚ ਸੀਵਰੇਜ ਲਈ ਗ੍ਰਾਂਟ ਦਿੱਤੀ ਗਈ ਸੀ, ਜਿਸ ਵਿਚੋਂ ਪੰਜ ਲੱਖ ਰੁਪਏ ਦੀ ਗ੍ਰਾਂਟ ਨਾਲ 750 ਫੁੱਟ ਲੰਬੀਆਂ ਪਾਈਪਾਂ ਰਾਹੀਂ ਸੀਵਰੇਜ ਪਾਇਆ ਜਾਵੇਗਾ | ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ | ਇਸ ਸਮੇਂ ਸਾਬਕਾ ਸਰਪੰਚ ਸੁਖਵੰਤ ਸਿੰਘ ਧਾਲੀਵਾਲ, ਪੰਚ ਕਿਰਨਦੀਪ ਕੌਰ, ਪੰਚ ਬੇਅੰਤ ਕੌਰ, ਪੰਚ ਗੁਰਪ੍ਰੀਤ ਸਿੰਘ ਧਾਲੀਵਾਲ, ਪੰਚ ਦਲਜੀਤ ਸਿੰਘ, ਪੰਚ ਹਰਭਜਨ ਸਿੰਘ, ਸਾਬਕਾ ਪੰਚ ਸੁਖਦੇਵ ਸਿੰਘ ਬੰਸੂ, ਰੇਂਜ ਅਫ਼ਸਰ ਗੁਰਚਰਨ ਸਿੰਘ, ਪ੍ਰਧਾਨ ਹਰਨੇਕ ਸਿੰਘ, ਛਿੰਦਰਪਾਲ ਸਿੰਘ, ਦਲਜੀਤ ਸਿੰਘ ਰਾਜੂ, ਸੁਖਦੇਵ ਸਿੰਘ ਸੇਬੀ, ਕਾਕਾ ਸਿੰਘ, ਸ਼ਨੀ ਸਿੰਘ, ਅੰਗਰੇਜ਼ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤਲਵੰਡੀ ਰਾਏ ਵਿਖੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਅੱਖਾਂ ਦਾ ਚੈੱਕਅੱਪ ਕੈਂਪ ਅਗਲੀ ਖ਼ਬਰ 12 ਔਰਤਾਂ ਦਾ ਗਰੋਹ ਨਗਰ ਕੀਰਤਨ 'ਚ ਲੁੱਟ-ਖੋਹ ਕਰਦਾ ਚੜਿ੍ਹਆ ਪੁਲਿਸ ਅੜਿੱਕੇ
Ad Position 24