20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ/ਟਰਾਂਸਕੋ ਡਵੀਜ਼ਨ ਦੋਰਾਹਾ ਵਲੋਂ 8 ਨੂੰ ਸੰਯੁਕਤ ਕਿਸਾਨ ਮੋਰਚਾ ਦੇ ਧਰਨੇ 'ਚ ਸ਼ਾਮਿਲ ਹੋਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-12-2025
ਦੋਰਾਹਾ, 6 ਦਸੰਬਰ (ਪੱਤਰ ਪ੍ਰੇਰਕ)-ਡਵੀਜ਼ਨ ਦੋਰਾਹਾ ਵਲੋਂ ਨਿੱਜੀਕਰਨ ਦੀ ਨੀਤੀ ਰੱਦ ਕਰਾਉਣ ਲਈ ਬਿਜਲੀ ਬਿੱਲ 2025 ਰੱਦ ਕਰਾਉਣ ਲਈ ਚਾਰ ਨਵੇ ਲੇਬਰ ਕੋਡ ਰੱਦ ਕਰਾਉਣ ਲਈ ਅਤੇ ਸੇਵਾ ਮੁਕਤ ਕਾਮਿਆਂ ਦੀਆਂ ਹੋਰ ਮੰਗਾਂ ਮੰਨਵਾਉਣ ਲਈ ਪੈਨਸ਼ਨਰ ਐਸੋਸੀਏਸ਼ਨ ਰਜਿ: ਨੰ: 56 ਪਾਵਰਕਾਮ/ਟਰਾਂਸਕੋ ਅਤੇ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਦੀਆਂ ਸੂਬਾ ਕਮੇਟੀਆਂ ਵਲੋਂ ਬੀਤੇ ਸਮੇਂ ਵਿਚ ਕੀਤੇ ਸੰਘਰਸ਼ ਪ੍ਰੋਗਰਾਮ ਪਟਿਆਲਾ ਹੈੱਡ ਆਫ਼ਿਸ, ਧੂਰੀ ਵਿਖੇ ਧਰਨੇ ਮੁਜ਼ਾਹਰੇ ਵਿਚ ਬਿੱਲ 2025 ਦੀਆਂ ਕਾਪੀਆਂ ਸਾੜੀਆਂ ਗਈਆਂ ਤੇ 8 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਸਮੁੱਚੇ ਬਿਜਲੀ ਦਫ਼ਤਰਾਂ ਅੱਗੇ ਦਿੱਤਾ ਜਾ ਰਿਹਾ ਹੈ | ਇਸ ਦੇ ਨਾਲ ਨਾਲ 16 ਦਸੰਬਰ ਨੂੰ ਡਿਵੀਜ਼ਨ ਦਫ਼ਤਰਾਂ ਅੱਗੇ ਦੇਣ ਵਾਲੇ ਧਰਨੇ ਦੀ ਤਿਆਰੀ ਲਈ ਸਰਕਲ ਖੰਨਾ ਦੀ ਕਨਵੈਸ਼ਨ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਹਿੰਦੂ ਧਰਮਸ਼ਾਲਾ ਦੋਰਾਹਾ ਵਿਖੇ ਡਵੀਜ਼ਨ ਪ੍ਰਧਾਨ ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਜਰਨਲ ਬਾਡੀ ਦੀ ਮੀਟਿੰਗ ਕੀਤੀ ਗਈ | ਡਵੀਜ਼ਨ ਦੇ ਸਕੱਤਰ ਤਰਸੇਮ ਲਾਲ ਅਤੇ ਪੈੱ੍ਰਸ ਸਕੱਤਰ ਕਿਸ਼ਨ ਕੁਮਾਰ ਵਿਨਾਇਕ ਨੇ ਪੈੱ੍ਰਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਦੀ ਮੀਟਿੰਗ ਵਿੱਚ ਮੰਡਲ ਦੋਰਾਹਾ ਅਧੀਨ ਪੈਂਦੀਆਂ ਸਬ ਡਵੀਜ਼ਨਾਂ ਸਿਟੀ ਦੋਰਾਹਾ, ਰਾਮਪੁਰ, ਪਾਇਲ, ਧਮੋਟ, ਘੁਡਾਣੀ ਕਲਾਂ, ਗਰਿੱਡ ਸਬ ਸਟੇਸ਼ਨਾਂ ਅਤੇ ਡਵੀਜਨ ਦਫ਼ਤਰ ਵਿਚ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਕਾਮਿਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਵਿਚ ਸਰਕਲ ਦੇ ਪ੍ਰਧਾਨ ਹਰਬੰਸ ਸਿੰਘ ਦੋਬੁਰਜੀ, ਮੀਤ ਪ੍ਰਧਾਨ ਪਲਵਿੰਦਰ ਸਿੰਘ, ਮੈਂਬਰ ਸੁਰਜੀਤ ਸਿੰਘ ਅਤੇ ਡਵੀਜ਼ਨ ਦੋਰਾਹਾ ਦੇ ਆਗੂਆਂ ਹਰਚਰਨ ਸਿੰਘ ਗਰੇਵਾਲ, ਰਾਮ ਕਿਸ਼ਨ, ਰਕੇਸ਼ ਕੁਮਾਰ, ਭਗਵੰਤ ਸਿੰਘ, ਜਗਦੇਵ ਸਿੰਘ, ਅਵਤਾਰ ਸਿੰਘ, ਮੈਂਬਰ ਰਾਮ ਸਰੂਪ, ਸਾਗਾਂ ਰਾਮ, ਸਿਕੰਦਰ ਸਿੰਘ ਅਤੇ ਨਛੱਤਰ ਸਿੰਘ ਨੇ ਕਿਹਾ ਕਿ ਆਉਣ ਸਮੇਂ ਵਿਚ ਸਾਂਝੇ ਸੰਘਰਸ਼ ਦੀ ਜੋਰਦਾਰ ਤਿਆਰੀ ਕਰਕੇ ਲੰਮੇ-ਦਿ੍ੜ ਅਤੇ ਖਾੜਕੂ ਘੋਲ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਐਸ. ਪੀ. ਐਸ. ਹਸਪਤਾਲ ਲੁਧਿਆਣਾ ਦੇ ਸੀਨੀਅਰ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਨੂੰ ਮਿਲਿਆ ਐਕਸੀਲੈਂਸ ਐਵਾਰਡ ਅਗਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਸੁਪਰਡੈਂਟ ਸੇਖਾ ਸਨਮਾਨਿਤ
Ad Position 24