ਖੰਨਾ/ਪਾਇਲ, 6 ਦਸੰਬਰ (ਪੱਤਰ ਪੇ੍ਰਰਕ)-ਅਕਾਲੀ ਦਲ ਵਾਰਿਸ ਪੰਜਾਬ ਦੇ ਚੋਮੋ ਜੋਨ ਦੇ ਉਮੀਦਵਾਰ ਗੁਰਮੀਤ ਸਿੰਘ ਦੇ ਕਾਗ਼ਜ਼ ਧੱਕੇ ਨਾਲ ਰੱਦ ਕੀਤੇ ਗਏ ਹਨ | ਅਸੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗੇ, ਇਹ ਦੋਸ਼ ਪਾਰਟੀ ਦੇ ਪ੍ਰਮੁੱਖ ਨੇਤਾ ਸੰਦੀਪ ਸਿੰਘ ਰੁਪਾਲੋਂ ਨੇ ਲਾਏ | ਪੰਜਾਬ ਦੇ ਵਿੱਚ ਇਸ ਵਕਤ ਚੋਣ ਅਖਾੜਾ ਭਖਿਆ ਹੋਇਆ ਹੈ ਪਰ ਪੰਜਾਬ ਸਰਕਾਰ ਵੱਲੋਂ ਜਿਸ ਢੰਗ ਦੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ | ਉਸ ਤੋਂ ਇਹ ਗੱਲ ਸਾਫ ਹੋ ਗਈ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਧੱਕੇ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ ਪਰ ਅਸੀ ਇਸ ਧੱਕਾ ਨੂੰ ਬਰਦਾਸ਼ਤ ਨਹੀਂ ਕਰਾਂਗੇ | ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਸੰਦੀਪ ਸਿੰਘ ਰੁਪਾਲੋਂ ਨੇ ਚੋਮੋ ਜੋਨ ਤੋਂ ਉਮੀਦਵਾਰ ਗੁਰਮੀਤ ਸਿੰਘ ਦੇ ਕਾਗ਼ਜ਼ ਰੱਦ ਕੀਤੇ ਜਾਣ 'ਤੇ ਬੋਲਦਿਆਂ ਕੀਤਾ | ਉਨ੍ਹਾਂ ਨੇ ਕਿਹਾ ਸਾਡੇ ਉਮੀਦਵਾਰ ਗੁਰਮੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਚੋਮੋ ਨੇ ਰਿਜ਼ਰਵ ਜੋਨ ਚੋਂਮੋ ਤੋਂ ਕਾਗਜ਼ ਦਾਖਲ ਕੀਤੇ ਸਨ, ਕੱਲ ਕਾਗ਼ਜ਼ਾਂ ਦੀ ਪੜਤਾਲ ਸੀ ਸਾਡਾ ਉਮੀਦਵਾਰ ਆਪਣਾ ਜਾਤੀ ਸਰਟੀਫਿਕੇਟ ਲੈ ਕੇ ਐਸ. ਡੀ. ਐਮ. ਦਫ਼ਤਰ ਪਹੁੰਚਿਆ ਉੱਥੇ ਉਸਨੇ ਆਪਣਾ ਸਰਟੀਫਿਕੇਟ ਅਧਿਕਾਰੀਆਂ ਨੂੰ ਦਿਖਾਇਆ ਪਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਇਹ ਸਰਟੀਫਿਕੇਟ ਗੁਰਮੀਤ ਸਿੰਘ ਦਾ ਨਹੀਂ ਬਲਕਿ ਬਹਾਦਰ ਸਿੰਘ ਦਾ ਹੈ ਉਸਨੇ ਬਹੁਤ ਜ਼ੋਰ ਪਾ ਕੇ ਕਿਹਾ ਕਿ ਇਹ ਸਰਟੀਫਿਕੇਟ ਮੇਰਾ ਹੈ | ਬਹਾਦਰ ਸਿੰਘ ਨਾਇਬ ਤਹਿਸੀਲਦਾਰ ਨੇ ਇਸਨੂੰ ਤਸਦੀਕ ਕੀਤਾ ਹੈ | ਅਧਿਕਾਰੀਆਂ ਨੇ ਉਸ ਦਾ ਸਰਟੀਫਿਕੇਟ ਫੜ ਕੇ ਕੋਲ ਰੱਖ ਲਿਆ ਜਦੋਂ ਅਸੀਂ ਆਪਣਾ ਚੋਣ ਨਿਸ਼ਾਨ ਲੈਣ ਗਏ ਤਾਂ ਸਾਨੂੰ ਦੱਸਿਆ ਗਿਆ ਕਿ ਤੁਹਾਡੇ ਉਮੀਦਵਾਰ ਦੇ ਕਾਗ਼ਜ਼ ਰੱਦ ਕਰ ਦਿੱਤੇ ਹਨ | ਇਹਦਾ ਕਾਰਨ ਦੱਸਿਆ ਗਿਆ ਕਿ ਕਿ ਤੁਸੀਂ ਆਪਣਾ ਸਰਟੀਫਿਕੇਟ ਸਮੇਂ ਸਿਰ ਨਹੀਂ ਦਿਖਾ ਸਕੇ ਜਦੋਂ ਕਿ ਉਮੀਦਵਾਰ ਦਾ ਸਰਟੀਫਿਕੇਟ ਅੱਜ ਵੀ ਤਹਿਸੀਲ ਦਫ਼ਤਰ ਦੇ ਵਿੱਚ ਪਿਆ ਹੈ | ਸਾਡੇ ਕੋਲ ਸਬੂਤ ਹਨ ਦੂਜੇ ਪਾਸੇ ਬਹੁਤ ਸਾਰੇ ਉਮੀਦਵਾਰ ਐਸੇ ਵੀ ਹਨ ਜਿਨ੍ਹਾਂ ਤੇ ਇਤਰਾਜ਼ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਦੁਬਾਰਾ ਕਾਗ਼ਜ਼ ਭਰਨ ਦਾ ਸਮਾਂ ਦਿੱਤਾ ਗਿਆ | ਇਸਦਾ ਕਾਰਨ ਹੈ ਕਿ ਬਹੁਤ ਸਾਰੇ ਅਧਿਕਾਰੀ ਐਸੇ ਵੀ ਹਨ | ਜਿਹੜੇ ਪਹਿਲੀਆਂ ਸਰਕਾਰਾਂ ਵੇਲੇ ਵੀ ਇੱਥੇ ਤੈਨਾਤ ਰਹੇ ਹਨ ਤੇ ਹੁਣ ਵੀ ਇੱਥੇ ਨੌਕਰੀਆਂ ਕਰ ਰਹੇ ਹਨ | ਅਸੀਂ ਇਹ ਸਾਰੇ ਮਾਮਲੇ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਜਾਵਾਂਗੇ ਅਤੇ ਇਸ ਗੱਲ ਦੀ ਮੰਗ ਕਰਦੇ ਹਾਂ ਕਿ ਨਾਇਬ ਤਹਿਸੀਲਦਾਰ ਅਤੇ ਐਸ. ਡੀ. ਐਮ ਪਾਇਲ ਨੂੰ ਤੁਰੰਤ ਇਥੋਂ ਬਦਲਿਆ ਜਾਵੇ ਤਾਂ ਜੋ ਨਿਰਪੱਖ ਚੋਣਾ ਹੋ ਸਕਣ | ਇਸ ਮੌਕੇ ਜਥੇਦਾਰ ਅਵਤਾਰ ਸਿੰਘ ਧਮੋਟ, ਤਾਰਾ ਸਿੰਘ ਘੁਡਾਣੀ ਖੁਰਦ, ਬਲਵਿੰਦਰ ਸਿੰਘ ਸਿਹੋੜਾ, ਹਰਬੰਤ ਸਿੰਘ ਗਿੱਲ, ਗਗਨਦੀਪ ਸਿੰਘ ਪਾਇਲ, ਗੁਰਪ੍ਰੀਤ ਸਿੰਘ ਬਵਾਣੀ, ਪਿ੍ਤਪਾਲ ਸਿੰਘ ਹਾਜ਼ਰ ਸਨ |
ਚੋਮੋ ਜ਼ੋਨ ਤੋਂ ਸਾਡੇ ਉਮੀਦਵਾਰ ਗੁਰਮੀਤ ਸਿੰਘ ਦੇ ਕਾਗ਼ਜ਼ ਧੱਕੇ ਨਾਲ ਰੱਦ ਕੀਤੇ ਹਨ
ਅਜੀਤ ਡੈਸਕ
07-12-2025