21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਦੂਰ-ਦੁਰਾਡੇ ਲੱਗੀਆਂ ਚੋਣ ਡਿਊਟੀਆਂ ਦਾ ਸਾਂਝਾ ਮੋਰਚਾ ਕਰੇਗਾ ਵਿਰੋਧ-ਬਿਲਗਾ/ਚੀਮਾ

Ad Position 21
No active advertisement
ਅਜੀਤ ਡੈਸਕ 07-12-2025
ਕੁਹਾੜਾ, 6 ਦਸੰਬਰ (ਸੰਦੀਪ ਸਿੰਘ ਕੁਹਾੜਾ)-ਸਾਂਝੇ ਮੋਰਚੇ ਵਿਚ ਸ਼ਾਮਿਲ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਸਟੇਟ ਪ੍ਰਧਾਨ ਹਰਵਿੰਦਰ ਸਿੰਘ ਬਿਲਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਕਿਹਾ ਕਿ ਪਿਛਲੇ ਹਫ਼ਤੇ ਚੰਡੀਗੜ੍ਹ ਵਿਖੇ ਸਾਂਝੇ ਮੋਰਚੇ ਵਲੋਂ ਚੋਣ ਕਮਿਸ਼ਨ ਨੂੰ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੀ ਰਿਹਾਇਸ਼ ਦੇ ਕੋਲ ਲਾਉਣ, ਕਪਲ ਕੇਸ ਵਿਚ ਪਤਨੀ ਨੂੰ ਛੋਟ ਦੇਣ ਤੇ ਵਿਧਵਾ, ਤਲਾਕਸ਼ੁਦਾ, ਗਰਭਵਤੀ, ਹੈਂਡੀਕੈਪ ਮਹਿਲਾਵਾਂ ਨੂੰ ਛੋਟ ਦੇਣ ਬਾਰੇ ਮੰਗ ਪੱਤਰ ਦਿੱਤਾ ਗਿਆ ਸੀ | ਪਰ ਇਸ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਡਿਊਟੀਆਂ 50 ਤੋ 70 ਕਿੱਲੋਮੀਟਰ ਦੂਰੀ 'ਤੇ ਲਗਾ ਦਿੱਤੀਆਂ ਗਈਆਂ ਹਨ | ਜਿਸ ਕਾਰਨ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ | ਮਾਂਗਟ-3 ਦੇ ਬਲਾਕ ਆਗੂ ਜਸਵਿੰਦਰ ਸਿੰਘ ਸਾਹਨੇਵਾਲ ਨੇ ਕਿਹਾ ਕਿ ਮਾਂਗਟ-2, 3 ਤੇ ਮਾਛੀਵਾੜਾ ਬਲਾਕ ਦੇ ਜ਼ਿਆਦਾਤਰ ਅਧਿਆਪਕਾਂ ਦੀ ਡਿਊਟੀ 50 ਤੋਂ 70 ਕਿੱਲੋਮੀਟਰ ਦੂਰ ਰਾਏਕੋਟ ਤੇ ਜਗਰਾਉਂ ਲੱਗੀ ਹੈ | ਜਿਸ ਕਾਰਨ ਅਧਿਆਪਕ ਖ਼ਾਸ ਤੌਰ 'ਤੇ ਮਹਿਲਾ ਅਧਿਆਪਕ ਬਹੁਤ ਤਣਾਓ ਵਿਚ ਹਨ | ਉਨ੍ਹਾਂ ਕਿਹਾ ਕਿ ਜਿੱਥੇ ਮਹਿਲਾ ਅਧਿਆਪਕਾ ਨੂੰ ਦੂਰ ਦੁਰਾਡੇ ਚੋਣ ਡਿਊਟੀ 'ਤੇ ਜਾਣ ਲਈ ਪ੍ਰੇਸ਼ਾਨੀ ਝੱਲਣੀ ਪਵੇਗੀ | ਉਸ ਦੇ ਨਾਲ ਹੀ ਆਖ਼ਰੀ ਦਿਨ ਰਾਤ ਨੂੰ ਵਾਪਸ ਆਉਣ ਇਹ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨੇ ਮੁਲਾਜ਼ਮਾਂ ਦੀ ਚਿੰਤਾ ਵਧਾ ਦਿੱਤੀ ਹੈ | ਹਰਵਿੰਦਰ ਸਿੰਘ ਬਿਲਗਾ ਨੇ ਕਿਹਾ ਕਿ ਇਲੈੱਕਸ਼ਨ ਕਮਿਸ਼ਨ ਦੂਰ ਦੁਰੇਡੇ ਲੱਗੀਆਂ ਚੋਣ ਡਿਊਟੀ ਦੇ ਮਾਮਲੇ ਵਿਚ ਤੁਰੰਤ ਦਖ਼ਲ ਦੇਵੇ ਤੇ ਇਸ ਦਾ ਹੱਲ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਗੋਪਾਲਪੁਰ ਵਲੋਂ ਨਵੇਂ ਵਿਦਿਆਰਥੀਆਂ ਲਈ ਫਰੈੱਸ਼ਰ ਪਾਰਟੀ ਦਿੱਤੀ ਅਗਲੀ ਖ਼ਬਰ ਟੈਗੋਰ ਗਲੋਬਲ ਸਕੂਲ ਸੀਨੀਅਰ ਸੈਕੰਡਰੀ ਸਮਰਾਲਾ ਦੇ ਵਿਦਿਆਰਥੀਆਂ ਵਲੋਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24