ਦੋਰਾਹਾ, 2 ਦਸੰਬਰ (ਮਨਜੀਤ ਸਿੰਘ ਗਿੱਲ)-ਲੁਧਿਆਣਾ ਦੇ ਦਿਆਨੰਦ ਹਸਪਤਾਲ ਦੇ ਹੀਰੋ ਹਾਰਡ ਸੈਂਟਰ ਵਲੋਂ ਦੋਰਾਹਾ ਵਿਖੇ ਦਿਲ ਦੀ ਬਿਮਾਰੀ ਦੇ ਮਰੀਜ਼ਾਂ ਲਈ ਇੱਕ ਫ਼ਰੀ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ | ਸ਼ਹਿਰ ਦੀ ਯੂਥ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ ਲਗਾਏ ਗਏ, ਇਸ ਕੈਂਪ ਵਿੱਚ ਹੀਰੋ ਹਾਰਟ ਸੈਂਟਰ ਦੀ ਇੱਕ ਵਿਸ਼ੇਸ਼ ਟੀਮ ਜਿਸ ਦੀ ਅਗਵਾਈ ਡਾਕਟਰ ਅਭਿਸ਼ੇਕ ਗੋਇਲ ਕਰ ਰਹੇ ਸੀ, ਨੇ ਕਰੀਬ 150 ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ | ਜਿਸ ਵਿੱਚ ਉਨ੍ਹਾਂ ਦੇ ਬਲੱਡ ਅਤੇ ਸ਼ੂਗਰ ਦੇ ਫ਼ਰੀ ਟੈਸਟ ਕੀਤੇ ਗਏ ਤੇ ਉਨ੍ਹਾਂ ਨੂੰ ਬਣਦੀ ਸਲਾਹ ਅਤੇ ਡਾਕਟਰੀ ਮਸ਼ਵਰਾ ਦਿੱਤਾ ਗਿਆ | ਹੈਲਥ ਚੈੱਕ ਕਰਨ ਵਾਲੀ ਇਸ ਟੀਮ ਵਿੱਚ ਡਾਕਟਰ ਅਭਿਸ਼ੇਕ ਗੋਇਲ ਤੋਂ ਇਲਾਵਾ ਟੈਸਟ ਕਰਨ ਲਈ ਜਿਹੜੀਆਂ ਮਸ਼ੀਨਾਂ ਮੌਕੇ 'ਤੇ ਲਗਾਈਆਂ ਗਈਆਂ ਉਸਦੀ ਰਿਪੋਰਟ ਵੀ ਮੌਕੇ 'ਤੇ ਹੀ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਗਈਆਂ | ਕੈਂਪ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦੋਰਾਹਾ ਨਗਰ ਕੌਂਸਲ ਦੇ ਪ੍ਰਧਾਨ ਪ੍ਰਦਰਸ਼ਨ ਸ਼ਰਮਾ ਵਿਸ਼ੇਸ਼ ਤੌਰ 'ਤੇ ਪੁੱਜੇ, ਜਿਨ੍ਹਾਂ ਦਿਲ ਦੀ ਬਿਮਾਰੀ ਦੇ ਚੈੱਕਅਪ ਨੂੰ ਲੈ ਕੇ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਲਈ ਕਿਹਾ | ਇਸ ਮੌਕੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬੰਤ ਸਿੰਘ ਦਬੁਰਜੀ, ਗੋਲਡਨ ਹੱਟ ਅਤੇ ਕਿਸਾਨੀ ਅੰਦੋਲਨ ਮੌਕੇ ਸੇਵਾ ਦੇਣ ਵਾਲੇ ਸਮਾਜ ਸੇਵੀ ਰਾਮ ਸਿੰਘ ਰਾਣਾ, ਐਡਵੋਕੇਟ ਗੁਰਜੋਤ ਕੌਰ ਮਾਂਗਟ, ਸਮਾਜ ਸੇਵੀ ਨੀਤੂ ਸਿੰਘ, ਕੌਂਸਲਰ ਵਿਪਨ ਸੇਠੀ, ਭਾਜਪਾ ਜਤਿੰਦਰ ਸ਼ਰਮਾ, ਭਾਜਪਾ ਅਸ਼ੀਸ਼ ਸੂਦ, ਜੰਦੀਪ ਕੌਸ਼ਲ, ਸੰਜੀਵ ਬਾਂਸਲ, ਰਾਜੇਸ਼ ਅਬਲੀਸ, ਅਵਤਾਰ ਮਠਾੜੂ, ਬਿੱਟੂ ਗੁਪਤਾ, ਰਜੇਸ਼ਵਰੀ, ਸ਼ੇਖਰ ਬੈਕਟਰ, ਮਨੋਜ ਕੁਮਾਰ, ਗਿਣਨੀ ਕਪੂਰ, ਇਸ਼ਤਪ੍ਰੀਤ ਸਿੰਘ, ਸ਼ਾਲੂ ਬਾਬਾ, ਓਾਕਾਰ ਅਗਰਵਾਲ ਨੇ ਵੀ ਦਿਲ ਦੇ ਰੋਗਾ ਨੂੰ ਲੈਅ ਕੇ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਕਿਹਾ | ਇਸ ਮੌਕੇ ਡਾਕਟਰ ਅਭਿਸ਼ੇਕ ਗੋਇਲ ਨੇ ਕਿਹਾ ਕਿ ਅੱਜ ਦੇ ਕੈਂਪ ਵਿਚ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਫ਼ਰੀ ਟੈਸਟ ਕੀਤੇ ਗਏ ਅਤੇ ਫ਼ਰੀ ਦਵਾਈਆਂ ਦਿੱਤੀਆਂ ਗਈਆਂ |