ਮਾਛੀਵਾੜਾ ਸਾਹਿਬ, 7 ਦਸੰਬਰ (ਰਾਜਦੀਪ ਅਲਬੇਲਾ)-ਭਾਰਤੀ ਜਨਤਾ ਪਾਰਟੀ ਦੇ ਜ਼ੋਨ ਨੀਲੋਂ ਕਲਾਂ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਨੇ ਬਲਾਕ ਸੰਮਤੀ ਚੋਣਾਂ ਦੇ ਉਮੀਦਵਾਰ ਨਾਲ ਇੱਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਅਤੇ ਨੀਲੋਂ ਕਲਾਂ ਜ਼ੋਨ ਤੋਂ ਉਮੀਦਵਾਰ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ¢ ਇਸ ਮੌਕੇ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਪਹੁੰਚੇ¢ ਇਸ ਮੌਕੇ ਸੰਜੀਵ ਲੀਹਲ, ਵਿਕਾਸ ਮਿੱਤਲ, ਰਾਮਪਾਲ, ਡਾ. ਪਰਵੀਨ ਗੋਇਲ, ਅਸ਼ਵਨੀ ਸਿੰਗਲਾ, ਸਤੀਸ਼ ਸਿੰਗਲਾ, ਮੁਖ਼ਤਿਆਰ ਸਿੰਘ, ਜਸਪਾਲ ਸਿੰਘ ਵੀ ਸ਼ਾਮਲ ਸਨ¢ ਇਸ ਮੌਕੇੇ ਭੁਪਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਸਾਡੇ ਨਾਲ ਧੱਕੇਸ਼ਾਹੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅਸੀਂ ਫਿਰ ਵੀ ਕਾਮਯਾਬ ਰਹੇ¢ ਉਨ੍ਹਾਂ ਦੱਸਿਆ ਕਿ 11 ਬਲਾਕ ਸੰਮਤੀ ਜ਼ੋਨਾਂ 'ਚੋਂ ਭਾਜਪਾ ਆਪਣੇ ਦਮ 'ਤੇ ਚੋਣ ਲੜ ਰਹੀ ਹੈ ਅਤੇ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੂੰ ਵੀ ਪਾਰਟੀ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਵਜੋਂ ਉਤਾਰਿਆ ਹੈ¢ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਮੀਦਵਾਰ ਸੁਖਵਿੰਦਰ ਲਾਲ ਸੁੱਖੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਦੇ ਵਿਚ ਜਾ ਕੇ ਭਰਵਾਂ ਹੁੰਗਾਰਾ ਮਿਲ ਰਿਹਾ ਅਤੇ ਲੋਕਾਂ ਵਲੋਂ ਬੇ-ਅਥਾਹ ਪਿਆਰ ਮਿਲਿਆ¢ ਉਹ ਬਲਾਕ ਸੰਮਤੀ ਜ਼ੋਨ ਮਾਣੇਵਾਲ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਮਾਣੇਵਾਲ ਦੇ ਪਿੰਡ ਗਏ ਜਿੱਥੇ ਉਨ੍ਹਾਂ ਡੋਰ ਟੂ ਡੋਰ ਪ੍ਰਚਾਰ ਕੀਤਾ¢