ਖੰਨਾ, 7 ਦਸੰਬਰ (ਹਰਜਿੰਦਰ ਸਿੰਘ ਲਾਲ)-ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਵੱਲੋਂ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 69ਵਾਂ ਪ੍ਰੀ ਨਿਰਵਾਣ ਦਿਵਸ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਸਥਾਨਕ ਨਗਰ ਪਾਲਿਕਾ ਦੇ ਪਾਰਕ ਵਿੱਚ ਡਾਕਟਰ ਅੰਬੇਡਕਰ ਸਾਹਿਬ ਦੇ ਬੁੱਤ ਨੂੰ ਸ਼ਰਧਾ ਅਤੇ ਸਤਿਕਾਰ ਦੇ ਕੇ ਮਨਾਇਆ ਗਿਆ | ਸਮਾਗਮ ਦੌਰਾਨ ਕਰਮਜੀਤ ਸਿੰਘ ਸਿਫਤੀ ਨੇ ਦੱਸਿਆ ਕਿ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਿਰਫ਼ ਦਲਿਤਾਂ ਦੇ ਹੀ ਮਸੀਹਾ ਨਹੀਂ ਸਨ, ਸਗੋਂ ਉਨ੍ਹਾਂ ਨੇ ਪੂਰੇ ਭਾਰਤ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ | ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਪਿ੍ੰਸੀਪਲ ਜਸਵੰਤ ਸਿੰਘ ਮਿੱਤਰ, ਜਨਰਲ ਸਕੱਤਰ ਬਲਬੀਰ ਸਿੰਘ ਭੱਟੀ, ਸੀਨੀ. ਮੀਤ ਪ੍ਰਧਾਨ ਪਾਲ ਸਿੰਘ ਕੈੜੇ, ਕੌਂਸਲਰ ਸੁਖਮਨਜੀਤ ਸਿੰਘ ਬਡਗੁੱਜਰ, ਮੀਤ ਪ੍ਰਧਾਨ ਈਸ਼ਰ ਸਿੰਘ, ਮੁੱਖ ਸਲਾਹਕਾਰ ਪ੍ਰੇਮ ਸਿੰਘ ਬੰਗੜ, ਸਵਰਨ ਸਿੰਘ ਛਿੱਬੜ, ਸੁਪਰਡੈਂਟ ਗੁਰਨਾਮ ਸਿੰਘ, ਮਹਿੰਦਰ ਸਿੰਘ ਮਾਨੂਪੁਰ, ਹਰਜਿੰਦਰ ਸਿੰਘ ਜੇਈ, ਭੁਪਿੰਦਰ ਸਿੰਘ, ਡਾ. ਸੋਹਣ ਸਿੰਘ, ਮੁਹੱਬਤ ਸਿੰਘ, ਕਮਲਜੀਤ ਸਿੰਘ ਦੁੱਲਵਾਂ, ਲਖਬੀਰ ਸਿੰਘ ਭੱਟੀਆਂ ਆਦਿ ਮੈਂਬਰ ਹਾਜ਼ਰ ਸਨ |