ਮਾਛੀਵਾੜਾ ਸਾਹਿਬ, 20 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਕਾਂਗਰਸ ਦੇ ਹਲਕਾ ਸਮਰਾਲਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਬਲਾਕ ਸੰਮਤੀ ਜ਼ੋਨ ਹਿਯਾਤਪੁਰ, ਸ਼ੇਰਪੁਰ ਬੇਟ ਅਤੇ ਰਤੀਪੁਰ ਤੋਂ ਜਿੱਤੇ ਕਾਂਗਰਸ ਦੇ ਉਮੀਦਵਾਰ ਸਤਿੰਦਰ ਕੌਰ ਕਾਹਲੋਂ, ਰਛਪਾਲ ਸਿੰਘ ਸ਼ੇਰਪੁਰ ਬੇਟ ਤੇ ਕੁਲਵਿੰਦਰ ਕੌਰ ਗਰੇਵਾਲ ਪਵਾਤ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਾਜਾ ਗਿੱਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਹਲਕੇ ਦੇ ਲੋਕਾਂ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ | ਇਸ ਮੌਕੇ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਸਟੇਟ ਚੇਅਰਮੈਨ, ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ, ਸੁਖਦੀਪ ਸਿੰਘ ਗੌਂਸਗੜ੍ਹ, ਸੀਨੀਅਰ ਕਾਂਗਰਸ ਆਗੂ ਹੁਸਨ ਲਾਲ ਮੜਕਣ, ਜਸਪ੍ਰੀਤ ਸਿੰਘ ਸਹਿਜੋਮਾਜਰਾ ਪ੍ਰਧਾਨ ਯੂਥ ਕਾਂਗਰਸ, ਭੁਪਿੰਦਰ ਸਿੰਘ ਕਾਹਲੋਂ, ਬਲਵਿੰਦਰ ਸਿੰਘ ਸਰਪੰਚ ਝੜੌਦੀ, ਦਵਿੰਦਰ ਸਿੰਘ ਪਵਾਤ, ਕਰਮਜੀਤ ਸਿੰਘ ਸਰਪੰਚ ਪਵਾਤ, ਜਸਪ੍ਰੀਤ ਸਿੰਘ ਪਵਾਤ, ਹੈਰੀ ਮਾਨ, ਬਲਕਾਰ ਸਿੰਘ ਨੰਬਰਦਾਰ ਪਵਾਤ, ਯੁਵਰਾਜ ਸਿੰਘ ਰਾਏ, ਕੁਲਵੰਤ ਸਿੰਘ ਕਾਹਲੋਂ ਰਾਮਗੜ੍ਹ, ਜਸਪਿੰਦਰ ਸਿੰਘ ਨੰਬਰਦਾਰ ਰਾਮਗੜ੍ਹ, ਮਲਕੀਤ ਸਿੰਘ ਰਾਮਗੜ੍ਹ ਤੇ ਸੁਖਦੇਵ ਸਿੰਘ ਰਾਮਗੜ੍ਹ ਹਾਜ਼ਰ ਸਨ |