08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

'ਏ ਨਾਈਟ ਇਨ ਬੈਥਲਹੈਮ'- ਗ੍ਰੀਨ ਗਰੋਵ ਵਿਖੇ ਕਰਵਾਇਆ ਇਕ ਸੰਗੀਤਕ ਓਪੇਰਾ

Ad Position 21
No active advertisement
ਅਜੀਤ ਡੈਸਕ 21-12-2025
ਖੰਨਾ, 20 ਦਸੰਬਰ (ਹਰਜਿੰਦਰ ਸਿੰਘ ਲਾਲ)-ਗ੍ਰੀਨ ਗਰੋਵ ਪਬਲਿਕ ਸਕੂਲ ਨੇ ਕਿ੍ਸਮਸ ਨੂੰ ਸਮਰਪਿਤ ਇੱਕ ਸ਼ਾਨਦਾਰ ਜਸ਼ਨ ਸੰਗੀਤਕ ਓਪੇਰਾ 'ਏ ਨਾਈਟ ਇਨ ਬੈਥਲਹੈਮ' ਕਰਵਾਇਆ | ਇਸ ਸਮਾਗਮ ਦੇ ਮੇਜ਼ਬਾਨ ਛੇਵੀਂ ਜਮਾਤ ਦੀ ਹਰਸਿਮਰਨ ਕੌਰ, ਸੱਤਵੀਂ ਜਮਾਤ ਦੀ ਪ੍ਰਨੀਤ ਕੌਰ, ਸੱਤਵੀਂ ਜਮਾਤ ਦੇ ਹਰਸਾਹਿਬ ਸਿੰਘ ਅਤੇ ਨੌਵੀਂ ਜਮਾਤ ਦੇ ਹਰਜੋਤ ਸਿੰਘ ਨੇ ਸਕੂਲ ਦੇ ਪ੍ਰਧਾਨ ਜੇ. ਪੀ. ਐਸ. ਜੌਲੀ, ਚੇਅਰਪਰਸਨ ਸਤਿੰਦਰਜੀਤ ਜੌਲੀ, ਉਪ-ਪ੍ਰਧਾਨ ਨਵਰਾ ਜੌਲੀ ਅਤੇ ਪਿ੍ੰਸੀਪਲ ਸੂਜ਼ੀ ਜਾਰਜ ਦਾ ਸਵਾਗਤ ਕੀਤਾ | ਇਸ ਮੌਕੇ ਸਟੇਜ ਜਿੰਗਲ ਬੈੱਲਾਂ ਦੀਆਂ ਧੁਨਾਂ 'ਤੇ ਕਿੰਡਰਗਾਰਟਨ ਦੇ ਛੋਟੇ ਬੱਚਿਆਂ ਦੁਆਰਾ ਮਨਮੋਹਕ ਅਦਾਕਾਰੀ ਨਾਲ ਮਾਹੌਲ ਨੂੰ ਰੰਗੀਨ ਬਣਾਇਆ | ਸਮਾਗਮ ਵਿਚ ਗ੍ਰੀਨ ਗਰੋਵ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਵਨ ਕੌਰ, ਜਪਵੀਰ ਸਿੰਘ, ਮਨਰੀਤ ਕੌਰ ਅਤੇ ਹਰਸਿਮਰਤ ਸਿੰਘ ਦੁਆਰਾ ਸ਼ਾਨਦਾਰ ਭਾਸ਼ਣਾਂ ਦਿੱਤੇ ਗਏ | ਇਹ ਭਾਸ਼ਣ ਕਿ੍ਸਮਸ ਦੇ ਅਸਲ ਅਰਥਾਂ 'ਤੇ ਵਿਚਾਰ ਅਤੇ ਸਾਡੀ ਜ਼ਿੰਦਗੀ ਵਿੱਚ ਇਸਦੀ ਮਹੱਤਤਾ ਬਾਰੇ ਸਨ | ਏ ਨਾਈਟ ਇਨ ਬੈਥਲਹੈਮ - ਇੱਕ ਓਪੇਰਾ ਸਾਰਿਆਂ ਦੀਆਂ ਅੱਖਾਂ ਦਾ ਕੇਂਦਰ ਸੀ | ਮਿਊਜ਼ੀਕਲ ਓਪੇਰਾ ਵਿਚ ਨੌਵੀਂ ਜਮਾਤ ਦੇ ਨਵਰਾਜ ਸਿੰਘ ਨੇ ਜੋਸਫ਼ ਦੇ ਰੂਪ ਵਿੱਚ ਅਤੇ ਸੱਤਵੀਂ ਜਮਾਤ ਦੀ ਤਰਨਪ੍ਰੀਤ ਕੌਰ ਨੇ ਮਦਰ ਮੈਰੀ ਦੇ ਰੂਪ ਵਿੱਚ ਆਪਣੇ ਬੇਮਿਸਾਲ ਥੀਏਟਰ ਹੁਨਰ ਅਤੇ ਭਾਸ਼ਣ ਨਾਲ ਸਾਰਿਆਂ ਦੇ ਦਿਲ ਚੁਰਾ ਲਏ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਹੋਈਆ ਚੋਣਾਂ 'ਚ ਆਪ ਸਰਕਾਰ ਦੇ ਲੋਕ ਪੱਖੀ ਕੰਮਾਂ ਦੀ ਹੋਈ ਜਿੱਤ-ਕਾਲੀ/ਦੀਨੂ... ਅਗਲੀ ਖ਼ਬਰ ਰੁਪਿੰਦਰ ਸਿੰਘ ਰਾਜਾ ਗਿੱਲ ਵਲੋਂ ਬਲਾਕ ਸੰਮਤੀ ਉਮੀਦਵਾਰਾਂ ਨੂੰ ਕੀਤਾ ਸਨਮਾਨਿਤ
Ad Position 24