08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਦੁਕਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਪਾਰ ਮੰਡਲ ਤੇ ਸਵਰਨਕਾਰ ਯੂਨੀਅਨ ਵਲੋਂ ਡੀ. ਐੈੱਸ. ਪੀ. ਸਮਰਾਲਾ ਨੂੰ ਮੰਗ ਪੱਤਰ ਸੌਂਪਿਆ

Ad Position 21
No active advertisement
ਅਜੀਤ ਡੈਸਕ 21-12-2025
ਸਮਰਾਲਾ, 20 ਦਸੰਬਰ (ਕੁਲਵਿੰਦਰ ਸਿੰਘ)-ਸ਼ਹਿਰ ਦੇ ਵਪਾਰ ਮੰਡਲ ਅਤੇ ਸਵਰਨਕਾਰ ਯੂਨੀਅਨ ਵਲੋਂ ਧੁੰਦ ਦੀ ਆੜ ਵਿਚ ਚੋਰਾਂ ਦੁਆਰਾ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਡੀ. ਐੱਸ. ਪੀ. ਸਮਰਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ | ਜਿਸ ਵਿਚ ਉਨ੍ਹਾਂ ਮੰਗ ਰੱਖੀ ਕਿ ਸੁਨਿਆਰਾਂ ਦੀਆਂ ਦੁਕਾਨਾਂ ਦੀ ਸੁਰੱਖਿਆ ਵਾਸਤੇ ਰਾਤ ਨੂੰ ਪੀ. ਸੀ. ਆਰ. ਦੀ ਗਸ਼ਤ ਵਧਾਈ ਜਾਵੇ ਅਤੇ ਚੌਕੀਦਾਰਾਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਜਾਵੇ | ਉਨ੍ਹਾਂ ਇਹ ਵੀ ਮੰਗ ਰੱਖੀ ਕਿ ਸ਼ਹਿਰ ਦੇ ਬਾਜ਼ਾਰਾਂ ਵਿਚ ਕਈ ਜਗ੍ਹਾ 'ਤੇ ਸਟਰੀਟ ਲਾਈਟਾਂ ਜੋ ਕਿ ਬੰਦ ਪਈਆਂ ਹਨ ਉਨ੍ਹਾਂ ਲਾਈਟਾਂ ਨੂੰ ਠੀਕ ਕਰਵਾ ਕੇ ਚਲਾਇਆ ਜਾਵੇ | ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਰਾਏ ਯੂਨੀਅਨ ਦੇ ਪ੍ਰਧਾਨ ਰਾਜੀਵ ਵਰਮਾ ਨੇ ਦੱਸਿਆ ਕਿ ਬੀਤੀ ਰਾਤ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ 10 ਤੋਂ ਵੱਧ ਚੋਰਾਂ ਵਲੋਂ ਬੰਧਨ ਜਿਊਲਰਜ਼ ਖੰਨਾ ਰੋਡ ਸਮਰਾਲਾ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ | ਚੋਰਾਂ ਨੇ ਚੌਂਕੀਦਾਰ ਬਲਵੀਰ ਸਿੰਘ ਨੂੰ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਬੰਧਨ ਜਿਊਲਰਜ਼ ਦੀ ਦੁਕਾਨ ਦੇ ਕੈਮਰੇ ਅਤੇ ਜਿੰਦਰੇ ਤੋੜ ਕੇ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ, ਚੋਰ ਤਕਰੀਬਨ ਡੇਢ ਘੰਟਾ ਦੁਕਾਨ ਦੇ ਆਲੇ-ਦੁਆਲੇ ਘੁੰਮਦੇ ਰਹੇ | ਚੋਰਾਂ ਵਲੋਂ ਸਰਦ ਮੌਸਮ ਦੀ ਸੰਘਣੀ ਧੁੰਦ ਦਾ ਵੀ ਫ਼ਾਇਦਾ ਚੁੱਕਿਆ ਗਿਆ ਸੀ | ਉਨ੍ਹਾਂ ਕਿਹਾ ਕਿ ਡੱਬੀ ਬਾਜ਼ਾਰ ਦੇ ਚੌਂਕੀਦਾਰ ਦੀ ਸੂਝ ਬੂਝ ਕਾਰਨ ਇਹ ਚੋਰੀ ਹੋਣ ਤੋਂ ਬਚ ਗਈ | ਇਸ ਲਈ ਪੀ. ਸੀ. ਆਰ. ਵਿਚ ਵਾਧਾ ਕੀਤਾ ਜਾਵੇ ਅਤੇ ਚੌਂਕੀਦਾਰਾਂ ਦੀ ਗਿਣਤੀ ਵੀ ਵਧਾਈ ਜਾਵੇ ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰ ਸਕਣ | ਡੀ. ਐੱਸ. ਪੀ. ਸਮਰਾਲਾ ਨੇ ਯੂਨੀਅਨ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਉਨ੍ਹਾਂ ਦੀਆਂ ਮੰਗਾਂ 'ਤੇ ਅਮਲ ਕੀਤਾ ਜਾਵੇਗਾ | ਇਸ ਮੌਕੇ ਚੀਨੂ ਵਰਮਾ, ਇੰਦੂ ਸ਼ੇਖਰ ਵਰਮਾ, ਅਸ਼ੋਕ ਵਰਮਾ, ਦੀਪਕ ਵਰਮਾ, ਸੰਜੀਵ ਵਰਮਾ, ਵਿਜੇ ਵਰਮਾ, ਅਸ਼ੋਕ ਕੁਮਾਰ, ਕਮਲਜੀਤ ਵਰਮਾ, ਸੋਨੰੂ ਵਰਮਾ, ਅੰਕੁਸ਼ ਵਰਮਾ, ਇੰਦੂ ਸ਼ੇਖਰ ਵਰਮਾ ਅਤੇ ਜਿਊਲਰਜ਼ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਲਜੀਤ ਸਿੰਘ ਭੁੱਲਰ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਦੇ ਜ਼ਿਲ੍ਹਾ ਜਥੇਦ... ਅਗਲੀ ਖ਼ਬਰ ਖੰਨਾ ਵਿਖੇ ਕਾਂਗਰਸ ਵਲੋਂ ਧਰਨਾ ਅੱਜ
Ad Position 24