ਖੰਨਾ, 20 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਾਸੀ ਬਲਜੀਤ ਸਿੰਘ ਭੁੱਲਰ ਨੂੰ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਦਾ ਜ਼ਿਲ੍ਹਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ | ਬਲਜੀਤ ਸਿੰਘ ਭੁੱਲਰ ਨੂੰ ਇਹ ਨਿਯੁਕਤੀ ਪੱਤਰ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਦਵਿੰਦਰ ਸਿੰਘ ਅਕਾਲੀ ਵੱਲੋਂ ਦਿੱਤਾ ਗਿਆ ਤੇ ਬੁੱਢਾ ਦਲ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਲਈ ਆਸ਼ੀਰਵਾਦ ਦਿੱਤਾ ਗਿਆ | ਬਾਬਾ ਦਵਿੰਦਰ ਸਿੰਘ ਨੇ ਕਿਹਾ ਕਿ ਬਲਜੀਤ ਸਿੰਘ ਭੁੱਲਰ ਇੱਕ ਮਿਹਨਤੀ ਤੇ ਇਮਾਨਦਾਰ ਸੇਵਾਦਾਰ ਹਨ, ਜਿਹੜੇ ਲੰਮੇ ਸਮੇਂ ਤੋਂ ਜਥੇ ਦੀ ਸੇਵਾ ਕਰਦੇ ਆ ਰਹੇ ਹਨ | ਇਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਤੇ ਸ਼ਾਨਦਾਰ ਸੇਵਾਵਾਂ ਨੂੰ ਦੇਖਦੇ ਹੋਏ ਦਲ ਪੰਥ ਵੱਲੋਂ ਜ਼ਿਲ੍ਹਾ ਲੁਧਿਆਣਾ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ | ਇਸ ਲਈ ਜ਼ਿਲ੍ਹਾ ਲੁਧਿਆਣਾ ਦੀ ਦਲ ਪੰਥ ਦੀਆਂ ਗਤੀਵਿਧੀਆਂ ਨੂੰ ਬਲਜੀਤ ਸਿੰਘ ਭੁੱਲਰ ਆਪਣੀਆਂ ਸੇਵਾਵਾਂ ਦੇਣਗੇ | ਜਥੇਦਾਰ ਬਲਜੀਤ ਸਿੰਘ ਨੇ ਕਿਹਾ ਕਿ ਸਾਹਿਬ ਜਥੇਦਾਰ ਬਾਬਾ ਦਵਿੰਦਰ ਸਿੰਘ ਅਕਾਲੀ ਵੱਲੋਂ ਜਿਸ ਮਾਣ ਤੇ ਭਰੋਸੇ ਨਾਲ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ, ਲਗਨ ਤੇ ਇਮਾਨਦਾਰੀ ਨਾਲ ਨਿਭਾਉਣਗੇ | ਦਲ ਪੰਥ ਦੀ ਚੜ੍ਹਦੀ ਕਲਾਂ ਲਈ ਹਰ ਵਕਤ ਤਤਪਰ ਰਹਿਣਗੇ | ਬਲਜੀਤ ਸਿੰਘ ਦੀ ਜ਼ਿਲ੍ਹਾ ਜਥੇਦਾਰ ਵੱਜੋਂ ਨਿਯੁਕਤੀ 'ਤੇ ਮਹਾਂਕਾਲ ਜਗਦੀਪ ਸਿੰਘ ਮਹੰਤ, ਬਾਬਾ ਨਰਿੰਦਰਪਾਲ ਸਿੰਘ ਜਥੇਦਾਰ ਸ੍ਰੀ ਫ਼ਤਹਿਗੜ੍ਹ ਸਾਹਿਬ, ਖੁਸ਼ਦੇਵ ਸਿੰਘ, ਜੱਥੇਦਾਰ ਮਨਪ੍ਰੀਤ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਕਲੱਬ ਭੱਟੀਆਂ, ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ ਖੰਨਾ ਯਾਦਵਿੰਦਰ ਸਿੰਘ ਯਾਦੂ ਇਫਕੋ ਦੇ ਡੈਲੀਗੇਟ ਨਵਤੇਜ ਸਿੰਘ ਖੱਟੜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਖ਼ੁਸਦੇਵ ਸਿੰਘ ਛੋਟਾ ਖੰਨਾ, ਬਾਬਾ ਬਹਾਦਰ ਸਿੰਘ, ਇੰਦਰਜੀਤ ਸਿੰਘ ਬਰਮਾਲੀਪੁਰ, ਜਗਦੀਪ ਸਿੰਘ ਦੀਪੀ, ਮਨਜੋਤ ਸਿੰਘ ਨਵਾਂ ਪਿੰਡ, ਭਾਈ ਜਸਵੀਰ ਸਿੰਘ, ਆਕਾਸ਼ਦੀਪ ਸਿੰਘ, ਬਲਜੋਤ ਸਿੰਘ, ਖਜਾਨ ਸਿੰਘ, ਸਾਹਿਬ ਸਿੰਘ, ਜਗਤਾਰ ਸਿੰਘ, ਪਿ੍ਤਪਾਲ ਸਿੰਘ, ਭਾਈ ਨਰਿੰਦਰ ਸਿੰਘ ਖੰਨਾ, ਹਰਪ੍ਰੀਤ ਸਿੰਘ ਕਾਲਾ, ਦਿਲਪ੍ਰੀਤ ਸਿੰਘ ਵੱਲੋਂ ਸਵਾਗਤ ਕੀਤਾ ਗਿਆ |