21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਅਕਾਲੀ ਦਲ ਦੀ ਜੇਤੂ ਬਲਾਕ ਸੰਮਤੀ ਮੈਂਬਰ ਬੀਬੀ ਮਨਜਿੰਦਰ ਕੌਰ ਦੀ ਜਿੱਤ ਦੀ ਖ਼ੁਸ਼ੀ ਵਿਚ ਸ਼ੁਕਰਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 22-12-2025
ਖੰਨਾ, 21 ਦਸੰਬਰ (ਹਰਜਿੰਦਰ ਸਿੰਘ ਲਾਲ)-ਸ਼ੋ੍ਰਮਣੀ ਅਕਾਲੀ ਦਲ ਦੀ ਜੰਡਾਲੀ ਜੋਨ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਬੀਬੀ ਮਨਜਿੰਦਰ ਕੌਰ ਦੀ ਜਿੱਤ ਦੀ ਖ਼ੁਸ਼ੀ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਦੇ ਵਰਕਰਾਂ ਤੇ ਨਗਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ¢ ਇਸ ਸਮਾਗਮ ਵਿਚ ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਦੇ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਕੌਮੀ ਮੀਤ ਪ੍ਰਧਾਨ ਇੰਜ. ਜਗਦੇਵ ਸਿੰਘ ਬੋਪਾਰਾਏ ਪਾਇਲ, ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਉਚੇਚੇ ਤੌਰ 'ਤੇ ਪੁੱਜੇ¢ ਇਸ ਮੌਕੇ ਉਕਤ ਆਗੂਆਂ ਨੇ ਬੀਬੀ ਮਨਜਿੰਦਰ ਕੌਰ ਨੂੰ ਸ਼ਾਨਦਾਰ ਨਾਲ ਜਿਤਾਉਣ 'ਤੇ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਪੂਰੇ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਹੋਂਦ ਲਗਾਤਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅੱਗੇ ਵੱਧ ਰਹੀ ਹੈ ਤੇ ਆਉਣ ਵਾਲੇ ਇਕ ਸਾਲ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰ ਆਗੂ ਛੋਟੇ ਵੱਡੇ ਵਰਕਰ ਲੋਕਾਂ ਤੱਕ ਪਹੁੰਚ ਕਰਦੇ ਹੋਏ ਪਾਰਟੀ ਨੂੰ ਜਿਤਾਉਣ ਲਈ ਹਰ ਸੰਭਵ ਮਿਹਨਤ ਕਰਨੀ ਚਾਹੀਦੀ ਹੈ¢ ਅੱਜ ਸੂਬੇ ਦੇ ਹਰ ਵਰਗ ਦੇ ਲੋਕ ਅਕਾਲੀ ਦਲ ਦੇ ਰਾਜਭਾਗ ਨੂੰ ਯਾਦ ਕਰ ਰਹੇ ਹਨ ¢ ਇਸ ਮੌਕੇ ਜਗਦੇਵ ਸਿੰਘ ਬੋਪਾਰਾਏ ਨੇ ਗੱਲਬਾਤ ਕਰਦਿਆਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਲੋੜ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸਿੱਧ ਕਰ ਦਿੱਤਾ ਹੈ ਕਿ ਪਿੰਡਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਤਕੜਾ ਵਜੂਦ ਹੈ¢ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸੇਵਾ ਅਤੇ ਸੰਘਰਸ਼ ਦਾ ਨਾਂ ਹੈ ਅਤੇ ਮੌਜੂਦਾ ਬਲਾਕ ਸੰਮਤੀ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿਆਸਤ ਵਿਚੋਂ ਕਦੇ ਵੀ ਮਨਫ਼ੀ ਨਹੀਂ ਹੋ ਸਕਦਾ¢ ਹਾਰ-ਜਿੱਤ ਮਾਇਨੇ ਨਹੀਂ ਰੱਖਦੀ, ਸ਼੍ਰੋਮਣੀ ਅਕਾਲੀ ਦਲ ਵਲੋਂ ਉਤਸ਼ਾਹ ਨਾਲ ਚੋਣਾਂ ਵਿਚ ਭਾਗ ਲੈ ਕੇ ਜਿੱਤਾਂ ਦਰਜ ਕੀਤੀਆਂ ਹਨ ¢ ਇਸ ਮੌਕੇ ਜਥੇਦਾਰ ਮਨਜੀਤ ਸਿੰਘ ਮਦਨੀਪੁਰ ਤੇ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਕਿਹਾ ਕਿ ਹਲਕਾ ਪਾਇਲ ਪੰਥਕ ਹਲਕਾ ਹੈ ਅਤੇ ਇਸ ਹਲਕੇ ਵਿਚ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਪੰਥ ਦਾ ਝੰਡਾ ਬੁਲੰਦ ਕੀਤਾ ਹੈ¢ ਹੁਣ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਉੱਤਰੇਗਾ ਅਤੇ ਬਲਾਕ ਸੰਮਤੀ ਚੋਣਾਂ ਦਾ ਉਤਸ਼ਾਹ ਪਾਰਟੀ ਨੂੰ ਅੱਗੇ ਲੈ ਜਾਵੇਗਾ ¢ ਇਸ ਮੌਕੇ ਹਲਕੇ ਦੀ ਸੀਨੀਅਰ ਲੀਡਰਸ਼ਿਪ ਤੇ ਨਗਰ ਨਗਰ ਨਿਵਾਸੀਆਂ ਵਲੋਂ ਜੰਡਾਲੀ ਜੋਨ ਤੋਂ ਜਿੱਤੀ ਬਲਾਕ ਸੰਮਤੀ ਮੈਂਬਰ ਬੀਬੀ ਮਨਜਿੰਦਰ ਕੌਰ ਨੂੰ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ¢ ਬੀਬੀ ਨੇ ਕਿਹਾ ਉਹ ਹਮੇਸ਼ਾ ਹੀ ਇਲਾਕੇ ਦੇ ਵੋਟਰਾਂ ਦੀ ਰਿਣੀ ਰਹੇਗੀ¢ ਇਸ ਮੌਕੇ ਪਿ੍ੰਸੀਪਲ ਬਲਵੀਰ ਸਿੰਘ, ਜਸਵੀਰ ਸਿੰਘ ਨਿਜ਼ਾਮਪੁਰ, ਦਲੀਪ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਬਿੱਟੂ, ਗੁਰਜੀਤ ਸਿੰਘ, ਜਗਮੇਲ ਸਿੰਘ, ਪ੍ਰੀਤਮ ਸਿੰਘ, ਕੁਲਵਿੰਦਰ ਸਿੰਘ ਆੜ੍ਹਤੀਆ, ਰਣਜੀਤ ਸਿੰਘ ਮਦਨੀਪੁਰ, ਅਵਤਾਰ ਸਿੰਘ, ਮਾ. ਜਗਵੰਤ ਸਿੰਘ, ਬਲਵੰਤ ਸਿੰਘ ਪ੍ਰਧਾਨ, ਹਰਨੇਕ ਸਿੰਘ, ਜੱਗੀ ਜੰਡਾਲੀ ਯੂਥ ਆਗੂ, ਬੇਅੰਤ ਸਿੰਘ ਪੰਧੇਰ ਖੇੜੀ, ਜੋਰਾ ਸਿੰਘ ਸਹਾਰਨ ਮਾਜਰਾ, ਮਨਪ੍ਰੀਤ ਸਿੰਘ ਬਿੱਲਾ ਘੁਡਾਣੀ, ਰਾਮ ਸਿੰਘ ਮਦਨੀਪੁਰ, ਰਾਕੇਸ਼ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਲੱਖਾ ਦੀ ਅਗਵਾਈ ਵਿਚ ਵਿਸ਼ਾਲ ਧਰਨਾ ਅਗਲੀ ਖ਼ਬਰ ਅਕਾਲੀ ਦਲ ਦੇ ਜੇਤੂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਹੋਏ ਨਤਮਸਤਕ
Ad Position 24