ਖੰਨਾ, 21 ਦਸੰਬਰ (ਹਰਜਿੰਦਰ ਸਿੰਘ ਲਾਲ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਵਲੋਂ ਲਲਹੇੜੀ ਚੌਂਕ ਵਿਖੇ ਕੇਂਦਰ ਦੀ ਸਰਕਾਰ ਦੇ ਖ਼ਿਲਾਫ਼ ਵਿਸ਼ਾਲ ਧਰਨਾ ਲਗਾਇਆ ਗਿਆ | ਇਹ ਧਰਨਾ ਕੇਂਦਰ ਸਰਕਾਰ ਵਲੋਂ ਮਨਰੇਗਾ ਕਾਨੂੰਨ ਨੂੰ ਬਦਲ ਕੇ ਨਵਾਂ ਕਾਨੂੰਨ ਲਿਆਉਣ ਦੇ ਖ਼ਿਲਾਫ਼ ਦਿੱਤਾ ਗਿਆ | ਇਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਵੀਰ ਸਿੰਘ ਲੱਖਾ ਰਹਿਨੁਮਾਈ ਵਿਚ ਲਗਾਇਆ ਗਿਆ | ਧਰਨੇ ਵਿਚ ਖ਼ਾਸ ਤੌਰ 'ਤੇ ਸਾਬਕਾ ਮੰਤਰੀ ਪੰਜਾਬ ਗੁਰਕੀਰਤ ਸਿੰਘ ਕੋਟਲੀ, ਜਸਪ੍ਰੀਤ ਸਿੰਘ ਐਡਵੋਕੇਟ, ਰੁਪਿੰਦਰ ਸਿੰਘ ਰਾਜਾ ਗਿੱਲ, ਕਮਲਜੀਤ ਸਿੰਘ ਲੱਧੜ ਪ੍ਰਧਾਨ ਨਗਰ ਕੌਂਸਲ ਖੰਨਾ, ਸਾਬਕਾ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਚੇਅਰਮੈਨ ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ ਅਤੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਸ਼ਾਮਲ ਹੋਏ | ਇਸ ਮੌਕੇ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਜੋ ਮਨਰੇਗਾ ਕਾਨੂੰਨ 20 ਸਾਲ ਤੋਂ ਸਫਲ ਤਰੀਕੇ ਨਾਲ ਚੱਲ ਰਿਹਾ ਸੀ, ਨੂੰ ਬਦਲ ਕੇ ਨਵਾਂ ਕਾਨੂੰਨ ਲਿਆਂਦਾ ਹੈ ਜੋ ਕਿ ਸਰਾਸਰ ਗਲਤ ਹੈ, ਇਸ ਨਾਲ ਪੰਚਾਇਤ ਦੀ ਤਾਕਤ ਘਟੀ ਹੈ | ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦਿਹਾੜੀ ਦੇ 90% ਪੈਸੇ ਕੇਂਦਰ ਸਰਕਾਰ ਦਿੰਦੀ ਸੀ ਤੇ 10% ਸੂਬਾ ਸਰਕਾਰ ਦਿੰਦੀ ਸੀ ਅਤੇ ਨਵੇਂ ਕਾਨੂੰਨ ਮੁਤਾਬਿਕ ਮੋਦੀ ਸਰਕਾਰ ਨੇ ਕਹਿ ਦਿੱਤਾ ਹੈ ਕਿ ਸੂਬਾ ਸਰਕਾਰ 40% ਦੇਵੇ ਅਤੇ 60% ਕੇਂਦਰ ਸਰਕਾਰ ਦੇਵੇਗੀ ਅਤੇ ਇਸ ਮੌਕੇ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਕੇਂਦਰ ਸਰਕਾਰ ਵਲੋਂ ਮਨਰੇਗਾ ਸਕੀਮ ਵਿਚੋਂ ਮਹਾਤਮਾ ਗਾਂਧੀ ਜੀ ਦਾ ਨਾਮ ਹਟਾ ਦਿੱਤਾ ਗਿਆ ਹੈ, ਜੋ ਕਿ ਸਰਾਸਰ ਗਲਤ ਹੈ | ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ ਪਿੰਡਾਂ ਨੂੰ ਮਜ਼ਬੂਤ ਕਰਨ ਦੀ ਅਤੇ ਪਿੰਡਾਂ ਵਿਚ ਰਹਿੰਦੇ ਗ਼ਰੀਬਾਂ ਨੂੰ ਮਜ਼ਬੂਤ ਕਰਨ ਦੀ ਸੋਚ ਦੇ ਕਾਰਨ ਡਾ. ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵੇਲੇ ਮਹਾਤਮਾ ਗਾਂਧੀ ਦੇ ਨਾਮ 'ਤੇ ਮਨਰੇਗਾ ਕਾਨੂੰਨ ਲਿਆਂਦਾ ਗਿਆ ਸੀ | ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ ਵਲੋਂ ਕੇਂਦਰ ਸਰਕਾਰ ਵਲੋਂ ਬਦਲੇ ਮਨਰੇਗਾ ਕਾਨੂੰਨ ਲਈ ਕੜੇ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਉਨ੍ਹਾਂ ਕਿਹਾ ਕਿ ਨਵੇਂ ਮਨਰੇਗਾ ਕਾਨੂੰਨ ਰਾਹੀਂ ਕੇਂਦਰ ਸਰਕਾਰ ਨੇ ਗ਼ਰੀਬਾਂ ਦੇ ਹੱਕਾਂ 'ਤੇ ਡਾਕਾ ਮਾਰਿਆ ਹੈ ਜੋ ਕਿ ਸਾਡੀ ਕਾਂਗਰਸ ਪਾਰਟੀ ਕੇਂਦਰ ਸਰਕਾਰ ਦੇ ਬਦਲੇ ਮਨਰੇਗਾ ਕਾਨੂੰਨ ਦਾ ਹਰੇਕ ਫ਼ਰੰਟ 'ਤੇ ਵਿਰੋਧ ਕਰੇਗੀ | ਇਸ ਮੌਕੇ ਜਸਪ੍ਰੀਤ ਸਿੰਘ ਐਡਵੋਕੇਟ ਵਲੋਂ ਨਵੇਂ ਮਨਰੇਗਾ ਕਾਨੂੰਨ ਰਾਹੀਂ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਵਿਚ ਦੱਸਿਆ | ਇਸ ਮੌਕੇ ਸਿਤਾਰ ਮੁਹੰਮਦ ਲਿਬੜਾ, ਪਰਮਿੰਦਰ ਤਿਵਾੜੀ, ਹਰਜਿੰਦਰ ਸਿੰਘ ਇਕੋਲਾਹਾ, ਬਲਵਿੰਦਰ ਸਿੰਘ ਬੰਬ, ਚੇਅਰਮੈਨ ਐੱਸ. ਸੀ. ਸਿੰਘ ਖੰਨਾ, ਮੁਖ਼ਤਿਆਰ ਸਿੰਘ (ਕਾਂਗਰਸ ਸੇਵਾ ਦਲ), ਦੀਪੀ ਮਾਂਗਟ ਪ੍ਰਧਾਨ ਮਹਿਲਾ ਕਾਂਗਰਸ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਰਾਜੀਵ ਰਾਏ ਮਹਿਤਾ ਐਡਵੋਕੇਟ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਖੰਨਾ, ਗੁਰਮੇਲ ਸਿੰਘ ਬੇਰ ਕਲਾਂ ਪ੍ਰਧਾਨ ਬਲਾਕ ਕਾਂਗਰਸ ਮਲੌਦ, ਅਜਮੇਰ ਸਿੰਘ ਪੂਰਬਾ ਪ੍ਰਧਾਨ ਬਲਾਕ ਕਾਂਗਰਸ ਸਮਰਾਲਾ, ਗੁਰਵਿੰਦਰ ਸਿੰਘ ਟੀਨੂੰ ਪ੍ਰਧਾਨ ਬਲਾਕ ਕਾਂਗਰਸ ਦੋਰਾਹਾ, ਵਿਕਾਸ ਮਹਿਤਾ ਸਾਬਕਾ ਪ੍ਰਧਾਨ ਨਗਰ ਕੌਂਸਲ ਖੰਨਾ, ਸੁਖਦੇਵ ਮਿੱਡਾ ਐੱਮ. ਸੀ., ਵੇਦ ਪ੍ਰਕਾਸ਼ ਸਾਬਕਾ ਐੱਮ.ਸੀ., ਸੁਦਰਸ਼ਨ ਵਰਮਾ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ, ਗੁਰਮੀਤ ਨਾਗਪਾਲ ਐੱਮ. ਸੀ., ਅਮਰੀਸ਼ ਕਾਲੀਆ ਐੱਮ. ਸੀ., ਰਾਜ ਸਾਹਨੇਵਾਲੀਆ, ਹੀਰਾ ਲਾਲ ਸ਼ਰਮਾ, ਲਛਮਣ ਸਿੰਘ ਗਰੇਵਾਲ, ਰਾਜ ਬੱਤਾ ਅਨਿਲ ਸ਼ੁਕਲਾ, ਨਿਤਿਨ ਕੌਸ਼ਲ, ਗੋਲਡੀ ਸ਼ਰਮਾ, ਰਣਵੀਰ ਸਿੰਘ ਲੱਧੜ, ਅਸ਼ੋਕ ਸ਼ੇਕੀ, ਰਾਜ ਕੁਮਾਰ ਜੱਸਲ, ਸੋਨੂੰ ਸੋਫਤ, ਕਿ੍ਸ਼ਨ ਕੁਮਾਰ ਵਾਰਡ ਨੰ: 23, ਸੁਧੀਰ ਜੋਸ਼ੀ, ਗੁਰਦੀਪ ਜੋਸ਼ੀ, ਵਿਜੈ ਮੋਦਗਿਲ ਪ੍ਰਧਾਨ ਯੂਥ ਕਾਂਗਰਸ, ਦਰਸ਼ਨ ਲਾਲ ਮਸ਼ਾਲ, ਰਾਜਵੀਰ ਸ਼ਰਮਾ, ਭੁਪਿੰਦਰ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ ਖੰਨਾ, ਵਿੱਕੀ ਬਾਲੂ, ਜਤਿੰਦਰ ਸਿੰਘ ਜੋਗਾ ਬਲਾਲਾ, ਬਲਵੀਰ ਸਿੰਘ ਸੋਈਆਂ. ਕਿ੍ਸ਼ਨ ਸਿੰਘ ਜੋਗੀ ਮਾਜਰਾ, ਸੁਰਮੁੱਖ ਸਿੰਘ, ਬਲਵੀਰ ਸਿੰਘ ਭੱਟੀ, ਅਵਤਾਰ ਸਿੰਘ ਤਾਰੀ, ਕਿ੍ਸ਼ਨ ਦੇਵ ਜੋਗੀ ਮਾਜਰਾ, ਕੁਲਵੀਰ ਸਿੰਘ ਸੋਈਆਂ, ਜਸਪਾਲ ਸਿੰਘ ਪਾਲੀ, ਨੰਦ ਕਿਸ਼ੋਰ, ਰਿੰਕੂ, ਯੁਵਰਾਜਜੀਤ ਰਾਏ, ਬਿਕਰਮਜੀਤ ਸਿੰਘ ਸੰਧੂ, ਅਰੁਣ ਖੋਸਲਾ, ਚੰਦਨ ਸਿੰਘ ਨੇਗੀ, ਕੈਪਟਨ ਮੇਹਰ ਸਿੰਘ ਇਕੋਲਾਹਾ, ਸੂਬੇਦਾਰ ਮੇਵਾ ਸਿੰਘ, ਰੁਪਿੰਦਰ ਬਿੰਦੂ ਯੂਥ ਕਾਂਗਰਸ ਪ੍ਰਧਾਨ, ਬਲਜੀਤ ਸਿੰਘ ਬੱਲੀ, ਹਰਚੰਦ ਸਿੰਘ ਮਲਕਪੁਰ, ਗੁਰਮੁਖ ਸਿੰਘ ਬੁਲੇਪੁਰ, ਪਰਮਜੀਤ ਕੌਰ ਰਸੂਲੜਾ, ਰਾਜੇਸ਼ ਜੋਸ਼ੀ, ਗੁਰਪ੍ਰੀਤ ਗੋਗੀ, ਰੁਪਿੰਦਰ ਸਿੰਘ ਗੋਲਡੀ ਭੁਰਥਲਾ, ਗਗਨਦੀਪ ਸਿੰਘ ਲੰਡਾ, ਸੁਖਦੇਵ ਸਿੰਘ ਘੁਲਾਟੀ, ਰਣਜੀਤ ਸਿੰਘ ਸਰਪੰਚ ਬਿਲਾਸਪੁਰ, ਸੋਨੀ ਡਾਬਾ, ਲਾਭ ਸਿੰਘ ਬੇਰ ਕਲਾਂ ਆਦਿ ਹਾਜ਼ਰ ਸਨ |