ਡੇਹਲੋਂ, 21 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨਾਲ ਅਹਿਮ ਮੀਟਿੰਗ ਕੀਤੀ¢ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਗਿੱਲ ਅਧੀਨ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਦੇ 6 ਜ਼ੋਨਾਂ ਵਿਚੋਂ 5 ਜ਼ੋਨਾਂ ਸਮੇਤ ਬਲਾਕ ਡੇਹਲੋਂ ਅਤੇ ਬਲਾਕ ਲੁਧਿਆਣਾ-1 ਅੰਦਰ ਸੰਮਤੀ ਮੈਂਬਰਾਂ ਦੀ ਹੋਈ ਸ਼ਾਨਦਾਰ ਜਿੱਤ ਸੰਬੰਧੀ ਵਿਧਾਇਕ ਸੰਗੋਵਾਲ ਵਲੋਂ ਪਾਰਟੀ ਦੇ ਸੀਨੀਅਰ ਆਗੂ ਸਿਸੋਦੀਆ ਨੂੰ ਜਾਣੂ ਕਰਵਾਇਆ ਅਤੇ ਅਗਲੀ ਰਣਨੀਤੀ ਸੰਬੰਧੀ ਵਿਚਾਰ ਚਰਚਾ ਕੀਤੀ¢ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਇਸ ਮੀਟਿੰਗ ਬਾਅਦ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਸਿਸੋਦੀਆ ਵਲੋਂ ਹਲਕਾ ਗਿੱਲ ਅੰਦਰ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ 'ਤੇ ਵਧਾਈ ਦਿੱਤੀ ਅਤੇ ਅੱਗੇ ਤੋਂ ਸਮੂਹ ਪਿੰਡਾਂ ਦਾ ਸਰਬਪੱਖੀ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ¢ ਵਿਧਾਇਕ ਸੰਗੋਵਾਲ ਨੇ ਦਾਅਵਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਦੌਰਾਨ ਆਪ ਉਮੀਦਵਾਰਾਂ ਦੀ ਸ਼ਾਨਦਾਰ ਜਿੱਤ ਨੇ ਦਰਸਾ ਦਿੱਤਾ ਹੈ ਕਿ ਹਲਕਾ ਗਿੱਲ ਦੇ ਸਾਰੇ ਵਰਗਾਂ ਦੇ ਲੋਕ ਆਪ ਸਰਕਾਰ ਦੀਆਂ ਉਸਾਰੂ ਨੀਤੀਆਂ ਤੋਂ ਖ਼ੁਸ਼ 'ਤੇ ਸੰਤੁਸ਼ਟ ਹੁੰਦੇ ਹੋਏ ਆਮ ਆਦਮੀ ਪਾਰਟੀ ਨਾਲ ਚਟਾਨ ਵਾਂਗਰਾਂ ਖੜੇ ਹਨ ¢ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਵਿਰੋਧੀ ਪਾਰਟੀਆਂ ਵਲੋਂ ਚੋਣਾਂ ਦੌਰਾਨ ਪੱਖਪਾਤ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਕਿ ਆਪ ਦੀ ਜਿੱਤ ਬਾਅਦ ਵਿਰੋਧੀ ਪਾਰਟੀਆਂ